ਮੰਤਰੀ ਨੂੰ ਮਿਲਦੇ ਵਿਦਿਆਰਥੀ ਅਤੇ ਮਾਪੇ
ਪਟਿਆਲਾ, 25 ਮਾਰਚ, 2017 : ਗਿਆਨ ਸਾਗਰ ਕਾਲਜ ਦੇ ਵਿਦਿਆਰਥੀਆਂ ਨੇ ਸਹਿਤ ਮੰਤਰੀ ਕੋਲ ਓਨਾ ਦੇ ਘਰ ਆ ਕੇ ਆਪਣੇ ਦੁੱਖੜੇ ਰੋਏ। ਵਿਦਿਆਰਥੀਆਂ ਨੇ ਮੰਤਰੀ ਤੋਂ ਪੁੱਛਿਆ ਕਿ ਸਾਡੇ ਭਵਿੱਖ ਦਾ ਕਿ ਬਣੇਗਾ ਸਾਡੀ ਕੋਈ ਨਹੀਂ ਸੁਣ ਰਿਹਾ ਹੈ ਸਾਨੂ ਉਮੀਦ ਸੀ ਕਿ ਜੇਕਰ ਕਾਂਗਰਸ ਸਰਕਾਰ ਆ ਜਾਵੇ ਤਾ ਸਾਡਾ ਹੱਲ ਨਿਕਲ ਜਾਵੇਗਾ ਪਰ ਕਾਂਗਰਸ ਵੀ ਬਣ ਚੁੱਕੀ ਹੈ ਪਰ ਸਾਡਾ ਕੋਈ ਹਲ ਨਹੀਂ ਹੋਇਆ। ਗਿਆਨ ਸਾਗਰ ਕਾਲਜ ਦੇ ਵਿਦਿਆਰਥੀ ਜੋ ਡਾਕਟਰੀ ਕਰ ਰਹੇ ਹਨ ਕਾਫੀ ਸਮੇ ਤੋਂ ਮਨੇਜਮੈਂਟ ਖਿਲਾਫ ਸੰਗਰਸ਼ ਕਰ ਰਹੇ ਹਨ। ਵਿਦਿਆਰਥੀ ਨੇ ਮੰਤਰੀ ਨੂੰ ਦੱਸਿਆ ਕਿ ਰੋਟੀ ਬਿੱਜਲੀ ਪਾਣੀ ਬੰਦ ਕਰ ਦਿੱਤਾ ਹੈ ,ਸਾਡੀਆਂ ਕਲਾਸਾਂ ਨਹੀਂ ਲੱਗ ਰਹੀਆਂ ਹਨ ,ਸਾਡੇ ਪੇਪਰ ਆ ਗਏ ਹਨ ਅਸੀਂ ਕਿਸ ਤਰਾਂ ਪੇਪਰ ਦੇਵਾ ਗੇ ,ਸਾਡੇ ਟੀਚਰਾਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ, ਸਾਨੂੰ ਵਿਧਿਆਰਥੀ ਨਹੀਂ ਗਾਹਕ ਸੱਮਝਿਆ ਜਾ ਰਿਹਾ ਹੈ ,ਅਸੀਂ ਲੱਖਾਂ ਰੁਪਈਆ ਫੀਸ ਦਾ ਫਰਿਆ ਹੈ ਅਸੀਂ ਕਿੱਧਰ ਜਾਵਾਗੇ?
ਵਿਦਿਆਰਥੀਆਂ ਨਾਲ ਮਾਪੇ ਵੀ ਮੰਤਰੀ ਨੂੰ ਮਿਲੇ ਜਿਨ੍ਹਾਂ ਵਿੱਚ ਆਰ ਐੱਨ ਬਾਂਸਲ ਚੀਫ ਮੈਨੇਜਰ ਓ ਬੀ ਸੀ ਰੋਹਤਕ ਤੋਂ ਆਪਣੇ ਬੇਟੇ ਰੋਹਿਤ ਬਾਂਸਲ ਦਾ ਭਵਿੱਖ ਖ਼ਤਰੇ ਵਿਚ ਪਿਆ ਦੇਖ ਮੰਤਰੀ ਦੀਆ ਖੁਸਮੰਦਾ ਕਰ ਰਹੇ ਸਨ ਰੋਹਿਤ ਦੇ ਪਿਤਾ ਨੇ ਦਸਿਆ ਕਿ ਮੈਨੇਜਮੈਂਟ ਨੂੰ ਸਰਕਾਰ ਨੇ ਦੋ ਵਾਰੀ ਬੁਲ੍ਹਾਂਇਆ ਪਰ ਕੋਈ ਵੀ ਬੰਦਾ ਸਰਕਾਰ ਕੋਲ ਨਹੀਂ ਆਇਆ ਜਿਸ ਕਰਕੇ ਸਾਨੂੰ ਮੰਤਰੀ ਦੇ ਘਰ ਆਣਾ ਪਿਆ। ਓਨਾ ਸਵਾਲ ਕੀਤਾ ਕਿ ਸਰਕਾਰ ਬੁਲਾਵੇ ਤੇ ਉਹ ਨਾ ਆਉਣ ਕਮਾਲ ਦੀ ਗੱਲ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਸ਼ਵਾਸ ਤੋਂ ਬਗੈਰ ਕੁੱਝ ਨਹੀਂ ਦਿੱਤਾ ਸਿਰਫ ਏਨਾ ਹੀ ਕਿਹਾ ਕੇ ਦੋ ਤਿੰਨ ਦਿਨ ਵੇਟ ਕਰੋ ਕੁੱਝ ਨਾ ਕੁੱਝ ਹੱਲ ਕਰਾਂਗੇ ਇਹ ਗੱਲ ਮੇਰੇ ਧਿਆਨ ਵਿਚ ਹੈ। ਮੀਡੀਆ ਨਾਲ ਗੱਲ ਕਰਦਿਆਂ ਕੁੱਝ ਤੇਸ ਵਿਚ ਆ ਗਏ ਤੇ ਕਹਿੰਦੇ ਤੁਸੀਂ ਸਵਾਲ ਹੀ ਚੰਗੇ ਨਹੀਂ ਕੀਤੇ ਨਹੀਂ ਕੀਤੇ ਨਹੀਂ ਮੈ ਬਹੁਤ ਕੁੱਝ ਦੱਸਣਾ ਸੀ ਪਰ ਟੀਵੀ ਵਾਲਿਆਂ ਦੇ ਵਾਰ ਵਾਰ ਕਹਿਣ ਤੇ ਵੀ ਹੋਰ ਕੁੱਝ ਕਹਿਣ ਤੋਂ ਨਾਹ ਦਿੱਤੀ ਜਦੋ ਕੇ ਵਿਦਿਆਰਥੀਆਂ ਨਾਲ ਜੱਚ ਕੇ ਬੋਲਦੇ ਰਹੇ।ਇਥੇ ਦੱਸਣ ਯੋਗ ਹੈ ਕਿ ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ ਕਿਉਂ ਮੰਤਰੀ ਆਪ ਕਹਿ ਰਹੇ ਸਨ ਕਿ ਬੱਚਿਆਂ ਦਾ ਪੈਸਾ ਖਾ ਗਏ ਹਨ।