← ਪਿਛੇ ਪਰਤੋ
ਮੁੰਬਈ, 19 ਫਰਵਰੀ, 2017 : ਰਿਪੋਰਟਾਂ ਮੁਤਾਬਿਕ ਮਿਸਰ ਤੋਂ ਮੁੰਬਈ ਲਿਆਂਦੀ ਗਈ ਦੁਨੀਆ ਦੀ ਸਭ ਤੋਂ ਵੱਧ ਵਜ਼ਨੀ ਮਹਿਲਾ ਇਮਾਨ ਅਹਿਮਦ ਦੀ ਮਦਦ ਲਈ ਨਾ ਸਿਰਫ਼ ਡਾਕਟਰ ਬਲਕਿ ਬਾਲੀਵੁੱਡ ਜਗਤ ਵੀ ਅੱਗੇ ਆ ਰਿਹਾ ਹੈ। ਇਮਾਨ ਦੇ ਇਲਾਜ ਲਈ ਰਿਤਿਕ ਰੌਸ਼ਨ ਦੀ ਮਾਂ ਪਿੰਕੀ ਰੌਸ਼ਨ ਨੇ 10 ਲੱਖ ਰੁਪਏ ਦੀ ਮਦਦ ਕੀਤੀ ਹੈ। ਪਿੰਕੀ ਰੌਸ਼ਨ ਇਮਾਨ ਨੂੰ ਮਿਲਣਾ ਵੀ ਚਾਹੁੰਦੀ ਹੈ, ਇਸ ਲਈ ਉਹ ਹਸਪਤਾਲ ਦੀ ਇਜਾਜ਼ਤ ਦਾ ਇੰਤਜ਼ਾਰ ਕਰ ਰਹੀ ਹੈ। ਇਮਾਨ ਅਹਿਮਦ ਅਬਦੁਲਾਤੀ ਦਾ ਮੁੰਬਈ ਦੇ ਸੈਫੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਸ ਦੇ ਇਲਾਜ ਲਈ ਇਕ ਕਰੋੜ ਦੀ ਲੋੜ ਹੈ।
Total Responses : 929