ਨਵੀਂ ਦਿੱਲੀ, 18 ਜਨਵਰੀ, 2017 : ਗੂਗਲ ਦੇ ਪਲੇਅ ਸਟੋਰ ਤੋਂ ਡਾਊਨਲੋਡ ਕਰਨ ਦੇ ਮਾਮਲੇ ਵਿੱਚ ਭਾਰਤ ਨੇ ਅਮਰੀਕਾ ਨੂੰ ਪਛਾੜਿਆ। ਭਾਰਤ ਹੁਣ ਪਹਿਲੇ ਸਥਾਨ ‘ਤੇ ਹੈ। ਪੜਚੋਲ ਕਰਨ ਵਾਲੀ ਫਰਮ ਐਪ ਅਨੀ ਦੀ ਰਿਪੋਰਟ ਮੁਤਾਬਕ 2016 ਵਿੱਚ ਭਾਰਤ ਵਿੱਤ ਗੂਗਲ ਦੇ ਪਲੇਅ ਸਟੋਰ ਤੋਂ ਛੇ ਅਰਬ ਤੋਂ ਜ਼ਿਆਦਾ ਡਾਊਨਲੋਡ ਹੋਏ। ਇਸ ਲਿਹਾਜ਼ ਨਾਲ ਭਾਰਤ ਅਮਰੀਕਾ ਤੋਂ ਅੱਗੇ ਨਿਕਲ ਗਿਆ। ਇਸ ਤੋਂ ਪਹਿਲਾਂ 2015 ਵਿੱਚ ਇਹ ਡਾਊਨਲੋਡ ਤਕਰੀਬਨ 3.5 ਅਰਬ ਰਹੇ ਸਨ। ਫਰਮ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਐਪ ਡਾਊਨਲੋਡ ਵਿੱਚ 15 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮੁਤਾਬਕ ਭਾਰਤ ਵਿੱਚ ਐਪ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ।
abp sanjha ਤੋਂ ਧੰਨਵਾਦ ਸਾਹਿਤ