ਅਕਾਲੀ ਦਲ ਐਮ ਪੀ ਸ਼ੇਰ ਸਿੰਘ ਘੁਬਾਇਆ ਆਪਣੇ ਛੋਟੇ ਪੁੱਤਰ ਦਵਿੰਦਰ ਸਿੰਘ ਨਾਲ
- ਘੁਬਾਇਆ ਨੇ ਲਾਇਆ ਦੋਸ਼ : ਅਕਾਲੀ ਦਲ ਅੰਦਰਲੇ ਮੇਰੇ ਵਿਰੋਧੀਆਂ ਨੇ ਸਾਜ਼ਸ਼ ਰਚੀ ਮੇਰੇ ਖ਼ਿਲਾਫ਼
- ਵਿਧਾਨ ਸਭਾ ਚੋਣ ਤਾਂ ਲੜਨੀ ਹੀ ਲੜਨੀ ਹੈ , ਪਾਰਟੀ ਤੋਂ ਅਜੇ ਵੀ ਹੈ ਟਿਕਟ ਦੀ ਉਮੀਦ
- ਅੰਤਮ ਨਿਰਨਾ ਮੇਰੇ ਹਲਕੇ ਦੇ ਲੋਕਾਂ ਦਾ ਹੋਵੇਗਾ
- ਕਾਂਗਰਸ ਵਿਚ ਜਾਂ ਬਾਰੇ ਕੋਈ ਫ਼ੈਸਲਾ ਨਹੀਂ -ਖ਼ਬਰਾਂ ਨੇ ਸਾਰੀਆਂ ਝੂਠੀਆਂ
- ਘੁਬਾਇਆ ਨਹੀਂ ਗਏ ਅਕਾਲੀ ਦਲ ਦੀ ਮੋਗਾ ਰੈਲੀ ਵਿਚ
ਬਲਜੀਤ ਬੱਲੀ
ਚੰਡੀਗੜ੍ਹ , 8 ਦਸੰਬਰ , 2016 :ਪਿੱਛੇ ਦਿਨਾਂ ਤੋਂ ਚਰਚਾ ਵਿਚ ਆਏ ਅਕਾਲੀ ਦਲ ਐਮ ਪੀ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਹੈ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਉਹ ਜਾਂ ਉਨ੍ਹਾਂ ਦਾ ਪਰਿਵਾਰ ਇਸ ਵਾਰ ਪੰਜਾਬ ਵਿਧਾਨ ਸਭਾ ਚੋਣ ਲੜਨੀ ਚਾਹੁੰਦਾ ਹੈ . ਉਨ੍ਹਾਂ ਕਿਹਾ ਕਿ ਚੋਣ ਤਾਂ ਲੜਨੀ ਹੀ ਪੈਣੀ , ਇਸ ਤੋਂ ਬਿਨਾਂ ਕੋਈ ਚਾਰਾ ਨਹੀਂ . ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅਜੇ ਵੀ ਉਨ੍ਹਾਂ ਨੂੰ ਆਪਣੀ ਪਾਰਟੀ ਲੀਡਰਸ਼ਿਪ ਤੋਂ ਉਮੀਦ ਹੈ ਕਿ ਉਹ ਇਸ ਮੁੱਦੇ ਤੇ ਵਿਚਾਰ ਕਰੇਗੀ . ਪਰ ਇਸ ਦੇ ਨਾਲ ਉਨ੍ਹਾਂ ਇਹ ਵੀ ਵੀ ਇਸ਼ਾਰਾ ਕੀਤਾ ਹੈ ਕਿ ਜੇਕਰ ਪਾਰਟੀ ਵੱਲੋਂ ਟਿਕਟ ਨਾ ਦਿੱਤੀ ਗਈ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਦੇ ਫ਼ੈਸਲੇ ਨੂੰ ਮੰਨਣਗੇ . ਘੁਬਾਇਆ ਨੇ ਮੀਡੀਆ ਦੀਆਂ ਖ਼ਬਰਾਂ ਤੇ ਸਖ਼ਤ ਇਤਰਾਜ਼ ਕੀਤਾ ਕਿ ਬਿਨਾਂ ਆਧਾਰ ਤੋਂ ਉਨ੍ਹਾਂ ਬਾਰੇ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਨੇ . ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਬਾਰੇ ਖ਼ਬਰਾਂ , ਅਕਾਲੀ ਦਲ ਵਿਚਲੇ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਸ਼ ਸੀ .
ਚੰਡੀਗੜ੍ਹ ਵਿਚ ਬਾਬੂਸ਼ਾਹੀ ਡਾਟ ਕਾਮ ਨਾਲ ਉਚੇਚੀ ਗੱਲਬਾਤ ਕਰਦੇ ਹੋਏ ਰਹਿ ਸਿੱਖ ਭਾਈਚਾਰੇ ਦੇ ਹਰਮਨ ਪਿਆਰੇ ਨੇਤਾ ਸ਼ੇਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਅਕਾਲੀ ਦਲ ਦੇ ਵਫ਼ਾਦਾਰ ਰਹੇ ਹਨ ਅਤੇ ਕਦੇ ਸੋਚਿਆ ਵੀ ਨਹੀਂ ਪਾਰਟੀ ਛੱਡਣ ਬਾਰੇ . ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਪੇਸ਼ਕਸ਼ ਕਰਕੇ ਜਲਾਲਾਬਾਦ ਦੀ ਸੀਟ ਸੁਖਬੀਰ ਬਾਦਲ ਲਈ ਛੱਡੀ ਸੀ ਅਤੇ ਦੋ ਵਾਰ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਉਸੇ ਸੀਟ ਤੋਂ ਜਿਤਾਉਣ ਲਈ ਪੂਰੀ ਵਾਹ ਲਈ . ਪਰ ਨਾਲ ਹੀ ਉਨ੍ਹਾਂ ਅਸਿੱਧੇ ਏ ਢੰਗ ਨਾਲ ਆਪਣਾ ਗਿਲਾ ਵੀ ਜਤਾਇਆ ਕਿ 2012 ਦੀ ਵਿਧਾਨ ਸਭਾ ਚੋਣ ਵੇਲੇ ਉਨ੍ਹਾਂ ਨੂੰ ਅਸੈਂਬਲੀ ਟਿਕਟ ਦਾ ਵਾਅਦਾ ਕੀਤਾ ਗਿਆ ਸੀ ਪਰ ਐਨ ਆਖ਼ਰੀ ਮੌਕੇ ਤੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ . ਪਰ ਉਹ ਫੇਰ ਵੀ ਪਾਰਟੀ ਦੇ ਵਫ਼ਾਦਾਰ ਰਹੇ ਅਤੇ ਸਿਰ ਮੱਥੇ ਨਿਰਨਾ ਮੰਨਿਆ .
ਆਪਣੇ ਛੋਟੇ ਪੁੱਤਰ ਦਵਿੰਦਰ ਸਿੰਘ ਨਾਲ ਚੰਡੀਗੜ੍ਹ ਵਿਚ ਠਹਿਰੇ ਘੁਬਾਇਆ ਨੇ ਦੱਸਿਆ ਕਿ ਇਸ ਵਾਰ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਬਾਦਲ ਸਾਹਿਬ ਅਤੇ ਡਿਪਟੀ ਸੀ ਐਮ ਕੋਲ ਵਿਧਾਨ ਸਭਾ ਚੋਣ ਲੜਨ ਦੀ ਆਪਣੀ ਇੱਛਾ ਜ਼ਾਹਰ ਕਰ ਦਿੱਤੀ ਸੀ . ਪਰ ਅਜੇ ਤੱਕ ਤਾਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ . ਜਿਹੜੀਆਂ ਸੀਟਾਂ ਤੋਂ ਉਹ ਲੜਨ ਦੇ ਇੱਛਕ ਸਨ ਉਹ ਤਾਂ ਅਲਾਟ ਕਰ ਦਿੱਤੀਆਂ ਗਈਆਂ ਨੇ ਪਰ ਅਜੇ ਵੀ ਉਹ ਪਾਰਟੀ ਦਾ ਨਿਰਨਾ ਉਡੀਕਣਗੇ .
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਪਾਰਟੀ ਨੇ ਟਿਕਣ ਨਾ ਦਿੱਤੀ ਤਾਂ ਫੇਰ ਉਹ ਕਿ ਕਰਨਗੇ ਤਾਂ ਉਨਾਹਨ ਦਾ ਜਵਾਬ ਸੀ ਕਿ ਆਪਣੇ ਹਲਕੇ ਦੇ ਲੋਕਾਂ ਨਾਲ ਰਹਿ -ਮਸ਼ਵਰਾ ਕਰਨਗੇ ਅਤੇ ਫੇਰ ਹੀ ਕੋਈ ਨਿਰਨਾ ਕਰਨਗੇ .ਅਜੇ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ .
ਜਦੋਂ ਇਹ ਪੁੱਛਿਆ ਗਿਆ ਕਿ ਉਹ ਬਾਦਲ ਸਾਹਿਬ ਦੇ ਜਨਮ ਦਿਨ ਤੇ ਕੀਤੀ ਗਈ ਮੋਗਾ ਰੈਲੀ ਵਿਚ ਕਿਉਂ ਨਹੀਂ ਗਏ ਤਾਂ ਉਨ੍ਹਾਂ ਇਸਦਾ ਗੋਲ ਮੋਲ ਜਵਾਬ ਦਿੱਤਾ .
ਉਨਾ ਮੀਡੀਆ ਦੇ ਇੱਕ ਹਿੱਸੇ ਵਿਚ ਪ੍ਰਕਾਸ਼ਤ ਇਸ ਖ਼ਬਰ ਦਾ ਜ਼ੋਰਦਾਰ ਖੰਡਨ ਕੀਤਾ ਕਿ ਉਹ ਪੱਗ ਲਾਹ ਕੇ ਕੱਲ੍ਹ ਸ਼ਾਮੀ ਬਾਦਲ ਸਾਹਿਬ ਨੂੰ ਮਿਲੇ ਸਨ . ਉਹ ਇਸ ਖ਼ਬਰ ਤੇ ਬਹੁਤ ਖ਼ਫ਼ਾ ਸਨ . ਘੁਬਾਇਆ ਨੇ ਦੱਸਿਆ ਕਿ ਪਰਸੋਂ ਸ਼ਾਮ ਨੂੰ ਬਾਦਲ ਸਾਹਿਬ ਨਾਲ ਉਨਾ ਦੀ ਗੱਲ ਹੋਈ ਸੀ ਅਤੇ ਅੱਜ ਸ਼ਾਮ ਨੂੰ ( 8 ਦਸੰਬਰ ਨੂੰ ) ਉਹ ਬਾਦਲ ਸਾਹਿਬ ਨੂੰ ਮਿਲਣਗੇ .
ਜਦੋਂ ਉਨ੍ਹਾਂ ਦੇ ਪਰਿਵਾਰ ਅਤੇ ਪੁੱਤਰ ਬਾਰੇ ਪੁੱਛਿਆ ਗਿਆ ਕਿ ਉਹ ਆਪਣਾ ਨਿਰਨਾ ਸਾਰੇ ਪਰਿਵਾਰ ਅਤੇ ਸਾਰੇ ਲੋਕਾਂ ਦੀ ਰਾਏ ਨਾਲ ਹੀ ਕਰਦੇ ਨੇ .
ਕਾਂਗਰਸ ਵਿਚ ਸ਼ਾਮਲ ਹੋਣ ਦੇ ਚਰਚੇ ਦੌਰਾਨ ਹੀ ਪੰਜਾਬ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਕਾਲਜ ਤੇ ਮਾਰੇ ਗਏ ਛਾਪੇ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਨਾਲ ਹੀ ਕਿਹਾ ਉਨ੍ਹਾਂ ਦੀ ਸੰਸਥਾ ਦਾ ਸਾਰਾ ਕੰਮ ਪਾਰਦਰਸ਼ੀ ਹੈ . ਉਨ੍ਹਾਂ ਇਹ ਵੀ ਦੱਸਿਆ ਕਿ ਐਸ ਸੀ ਵਰਗਾਂ ਨਾਲ ਸਬੰਧਤ ਵਿਦਿਆਰਥੀਆਂ ਲਈ ਦਿੱਤੀ ਜਾਂ ਵਾਲੀ ਸਰਕਾਰੀ ਰਾਸ਼ੀ ਅਜੇ ਕਾਫ਼ੀ ਬਕਾਇਆ ਹੈ .