ਮੁੰਬਈ, 21 ਅਗਸਤ, 2016 : ਮੈਗਾਸਟਾਰ ਅਮਿਤਾਭ ਬੱਚਨ ਦੇ ਟਵਿੱਟਰ 'ਤੇ 2.2 ਕਰੋੜ ਫੌਲੋਅਰ ਹੋ ਗਏ ਹਨ। ਨਾਲ ਹੀ ਉਹ ਮਾਈਕ੍ਰੋਬਲਾਗਿੰਗ ਸਾਈਟ 'ਤੇ ਸਭ ਤੋਂ ਜ਼ਿਆਦਾ ਸਰਚ ਕਰਨ ਵਾਲੇ ਭਾਰਤੀ ਅਦਾਕਾਰ ਬਣ ਗਏ ਹਨ। ਇਸਦੇ ਤੋਂ ਅਦਾਕਾਰ ਸ਼ਾਹਰੁਖ ਖ਼ਾਨ 2.08 ਕਰੋੜ, ਸਲਮਾਨ ਖ਼ਾਨ 1.9 ਕਰੋੜ, ਆਮਿਰ ਖ਼ਾਨ 1.83 ਕਰੋੜ ਅਤੇ ਹਿੰਦੀ ਫ਼ਿਲਮ ਜਗਤ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਪ੍ਰਿੰਯਕਾ ਚੋਪੜਾ ਹੈ ਜਿਨ੍ਹਾਂ ਦੇ ਕ੍ਰਮਵਾਰ 1.56 ਕਰੋੜ ਅਤੇ 1.48 ਕਰੋੜ ਫੌਲੋਅਰਹਨ। ਸਾਲ 2010 'ਚ ਟਵਿੱਟਰ ਨਾਲ ਜੁੜਨ ਵਾਲੇ ਬੱਚਨ ਨੇ ਇੱਕ ਪੋਸਟ ਦੁਆਰਾ ਖੁਦ ਦੀ ਇੱਕ ਤਸਵੀਰ ਨਾਲ ਖ਼ਬਰ ਸਾਂਝੀ ਕਰਦਿਆਂ ਆਪਣਾ ਉਤਸ਼ਾਹ ਪ੍ਰਗਟ ਕੀਤਾ ਹੈ। ਇਸ ਤਸਵੀਰ 'ਚ ਉਹ ਹੱਥ ਜੋੜ ਕੇ ਖੜੇ ਹਨ ਤੇ ਪਿਆਰ ਦੇਣ ਲਈ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦੇ ਰਹੇ ਹਨ।