ਪਿੰਡ ਵਿੱਚ ਤੇਂਦੂਏ ਨੇ ਪਾ ਦਿੱਤੀ ਦਹਿਸ਼ਤ, ਨੌਜਵਾਨ ਬਾਲ-ਬਾਲ ਬੱਚਿਆ, ਤੇਂਦੂਆ ਖਾ ਗਿਆ ਇੱਕ ਬੱਕਰੀ ਅਤੇ ਕੱਟੀ
ਜੰਗਲਾਤ ਵਿਭਾਗ ਨੇ ਪਿੰਡ ਅੰਦਰ ਪਿੰਜਰੇ ਤੇ ਲਗਾਏ ਸੀਸੀਟੀਵੀ ਕੈਮਰੇ
ਰੋਹਿਤ ਗੁਪਤਾ
ਗੁਰਦਾਸਪੁਰ, 27 ਅਪ੍ਰੈਲ 2024 : ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਨੇੜੇ ਪਿੰਡ ਚੀਮਾਂ ਅੰਦਰ ਕੁਝ ਲੋਕਾਂ ਨੇ ਇੱਕ ਤੇਂਦੂਆ ਦੇਖਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਸੀ ਜਦ ਅੱਜ ਪਿੰਡ ਅੰਦਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਤੇਂਦੂਏ ਨੇ ਇਕ ਘਰ ਅੰਦਰ ਦਾਖਿਲ ਹੋਕੇ ਇੱਕ ਨੌਜਵਾਨ ਦੇ ਉੱਪਰ ਹਮਲਾ ਕੀਤਾ ਸੀ ਪਰ ਨੌਜਵਾਨ ਨੇ ਕਾਫੀ ਚਲਾਕੀ ਦੇ ਨਾਲ ਉਸ ਤੇਂਦੂਏ ਤੋਂ ਆਪਣੀ ਜਾਨ ਬਚਾ ਲਈ ਇਸਤੋਂ ਇਲਾਵਾ ਦੋ ਘਰਾਂ ਨੂੰ ਤੇਂਦੂਏ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਇੱਕ ਘਰ ਵਿੱਚ ਬੰਨੀ ਕੱਟੀ ਅਤੇ ਦੂਸਰੇ ਘਰ ਅੰਦਰੋਂ ਇੱਕ ਬੱਕਰੀ ਨੂੰ ਤੇਂਦੂਏ ਨੇ ਆਪਣਾ ਸ਼ਿਕਾਰ ਬਣਾਇਆ ਹੈ ਜਿਸ ਕਾਰਨ ਪਿੰਡ ਵਾਸੀਆਂ ਅੰਦਰ ਕਾਫੀ ਦਹਿਸ਼ਤ ਦਾ ਮਾਹੌਲ ਹੈ।
ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਤੇਂਦੂਏ ਨੂੰ ਕਾਬੂ ਕਰਨ ਦੇ ਲਈ ਪਿੰਡ ਅੰਦਰ ਸੀਸੀਟੀਵੀ ਕੈਮਰੇ ਅਤੇ ਘਰਾਂ ਦੇ ਬਾਹਰ ਪਿੰਜਰੇ ਲਗਾਏ ਹੋਏ ਹਨ। ਤਾਂ ਜੋ ਇਸ ਤੇਂਦੂਏ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਤਾਂ ਜੋ ਇਹ ਪਿੰਡਾਂ ਅੰਦਰ ਪਸ਼ੂਆਂ ਦਾ ਨੁਕਸਾਨ ਅਤੇ ਕਿਸੇ ਵਿਅਕਤੀ ਦਾ ਨੁਕਸਾਨ ਨਾ ਹੋ ਸਕੇ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੇਂਦੂਏ ਤੋਂ ਬਚਣ ਦੇ ਲਈ ਉਹਨਾਂ ਨੇ ਆਪਣੇ ਘਰ ਅੰਦਰ ਇੱਕ ਉਪਕਰਨ ਤਿਆਰ ਕੀਤਾ ਹੈ ਜਿਸ ਵਿਚੋਂ ਜ਼ੋਰਦਾਰ ਪਟਾਕੇ ਦੀ ਤੇਜ਼ ਆਵਾਜ਼ ਨਿਕਲਦੀ ਹੈ। ਜਿਸ ਦੇ ਨਾਲ ਇਸ ਤੇਂਦੂਏ ਨੂੰ ਡਰਾਇਆ ਜਾ ਸਕੇ ਉਹਨਾਂ ਕਿਹਾ ਕਿ ਪੂਰੇ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਇਸ ਤੇਂਦੂਏ ਤੋਂ ਸਹਿਮੇ ਹੋਏ ਹਨ। ਜਿਸ ਕਰਕੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ।ਉਹਨਾਂ ਨੂੰ ਡਰ ਹੈ ਕਿ ਘਰਾਂ ਦੇ ਬਾਹਰ ਬੰਨੇ ਪਸ਼ੂਆਂ ਦਾ ਨੁਕਸਾਨ ਇਹ ਤੇਂਦੂਆ ਕਰ ਸਕਦਾ ਹੈ। ਇਸ ਲਈ ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਤੇਂਦੂਏ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ ਤਾਂਜੋ ਉਹਨਾਂ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ