ਸੀ ਜੀ ਸੀ ਝੰਜੇੜੀ ਕੈਂਪਸ ਵਿਖੇ ਆਈਡੀਆਥਨ 2024, ਵੱਖ-ਵੱਖ ਕਾਲਜਾਂ ਦੀਆਂ 160 ਟੀਮਾਂ ਨੇ ਭਾਗ ਲਿਆ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 26 ਅਪ੍ਰੈਲ 2024 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਖੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਕਿਊ ਸਰਵਿਸਿਜ਼ ਆਈ ਟੀ ਸਲੋਊਸ਼ਨਜ਼ ਦੇ ਸਹਿਯੋਗ ਨਾਲ ਆਈਡੀਆਥਨ 2024 ਦੀ ਮੇਜ਼ਬਾਨੀ ਕੀਤੀ। ਇਸ ਆਈਡੀਆਥਨ 2024 ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਕ ਸੀਮਤ ਸਮਾਂ ਸੀਮਾ ਦੇ ਅੰਦਰ ਅਸਲ-ਸੰਸਾਰ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਦਾ ਕੰਮ ਸੌਂਪ ਕੇ ਉਨਾਂ ਦੀ ਰਚਨਾਤਮਿਕ ਸਮਰੱਥਾ ਨੂੰ ਉਜਾਗਰ ਕਰਨਾ ਸੀ।ਇਸ ਈਵੈਂਟ ਵਿਚ ਵੱਖ-ਵੱਖ ਕਾਲਜਾਂ ਦੀਆਂ ਕੁੱਲ 160 ਟੀਮਾਂ ਨੇ ਲਈ ਉਤਸ਼ਾਹ ਨਾਲ ਰਜਿਸਟਰ ਕੀਤਾ।ਅਖੀਰ ਵਿਚ ਸਖ਼ਤ ਚੋਣ ਪ੍ਰਕਿਰਿਆ ਦੇ ਬਾਅਦ, 35 ਟੀਮਾਂ ਨੂੰ ਇੱਕ ਵਿਸ਼ੇਸ਼ ਜਿਊਰੀ ਦੇ ਸਾਹਮਣੇ ਫਾਈਨਲ ਗੇੜ ਵਿਚ ਮੁਕਾਬਲਾ ਕਰਨ ਲਈ ਚੁਣਿਆ ਗਿਆ ਸੀ।
ਇਨਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਕਾਲਜਾਂ ਵਿਚ ਅਜੈ ਕੁਮਾਰ ਗਰਗ ਇੰਜੀਨੀਅਰਿੰਗ ਕਾਲਜ, ਸੀ ਜੀ ਸੀ ਲਾਂਡਰਾਂ, ਸੇਂਟ ਜੋਸਫ ਕਾਲਜ ਆਫ਼ ਇੰਜੀਨੀਅਰਿੰਗ, ਜੀ ਐਲ ਬਜਾਜ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਮੈਨੇਜਮੈਂਟ, ਗ੍ਰੇਟਰ ਨੋਇਡਾ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਚੰਡੀਗੜ ਇੰਜੀਨੀਅਰਿੰਗ ਕਾਲਜ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਕਠੂਆ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੀ.ਐਲ. ਬਜਾਜ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਮੈਨੇਜਮੈਂਟ, ਵਸੰਤਦਾਦਾ ਪਾਟਿਲ ਪ੍ਰਤਿਸ਼ਠਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਵੀਜ਼ੂਅਲ ਆਰਟਸ, ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਚਿਤਕਾਰਾ ਯੂਨੀਵਰਸਿਟੀ, ਅਤੇ ਚੰਡੀਗੜ ਸਕੂਲ ਆਫ਼ ਬਿਜ਼ਨਸ ਨੇ ਹਿੱਸਾ ਲਿਆ। ਜਦ ਕਿ ਜਿਊਰੀ ਪੈਨਲ ਵਿਚ ਸਾਹਿਲ ਕਟਾਰੀਆ, ਸੰਸਥਾਪਕ ਸੀ ਟੀ ੳ ਆ ਫਕਿਊ ਸਰਵਿਸ, ਰੋਹਿਤ ਦਾਬਰਾ, ਅੰਕਿਤ ਤ੍ਰਿਪਾਠੀ, ਅਤੇ ਅਤੁਲ ਤ੍ਰਿਪਾਠੀ ਸ਼ਾਮਲ ਸਨ।
ਅਖੀਰ ਵਿਚ ਸਖ਼ਤ ਮੁਕਾਬਲੇ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਇਨਾਮ ਵੰਡੇ ਗਏ। ਪਹਿਲਾ ਨਕਦ ਇਨਾਮ ਦਸ ਹਜ਼ਾਰ ਰੁਪਏ ਸੀ ਜੀ ਸੀ ਦੇ ਅਵਿਨਾਸ਼ ਨੇ ਪ੍ਰਾਪਤ ਕੀਤਾ। ਦੂਜਾ ਇਨਾਮ ਛੇ ਹਜ਼ਾਰ ਰੁਪਏ ਝੰਜੇੜੀ ਕੈਂਪਸ ਦੇ ਸਾਗਰ ਨੇ ਜਿੱਤਿਆ। ਜਦ ਕਿ ਚਾਰ ਹਜ਼ਾਰ ਰੁਪਏ ਦਾ ਨਕਦ ਇਨਾਮ ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਦੇ ਕ੍ਰਿਸ਼ਨ ਨੇ ਹਾਸਲ ਕੀਤਾ। ਇਸ ਦੇ ਇਲਾਵਾ ਸਰਹਾਣਾ ਇਨਾਮ ਨਕਦ ਇਕ ਹਜ਼ਾਰ ਰੁਪਏ ਹਰੇਕ ਝੰਜੇੜੀ ਕੈਂਪਸ ਤੋਂ ਅਕਸ਼ੈ ਅਤੇ ਅਨਿਕੇਤ, ਸੀ ਐਮ ਆਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਭਾਰਗਵ ਰੈਡੀ, ਸੀ ਜੀ ਸੀ ਲਾਂਡਰਾਂ ਤੋਂ ਉਪੇਂਦਰ ਸਿੰਘ ਲਖਵਾਨ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਇਕਨਦੀਪ ਸਿੰਘ ਨੂੰ ਦਿੱਤੇ ਗਏ।
ਸੀ ਜੀ ਸੀ ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਉੱਤਰੀ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਸੰਸਥਾ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਹਰ ਨਵੀਨਤਮ ਤਕਨੀਕ ਅਤੇ ਨਵੀਨਤਮ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਆਈਡੀਆਥਨ 2024 ਲਈ ਜਿਸ ਤਰਾਂ ਦਾ ਜੋਸ਼ ਵਿਦਿਆਰਥੀਆਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਇਸ ਤੋਂ ਲਗਦਾ ਹੈ ਕਿ ਅੱਜ ਦੀ ਨੌਜਵਾਨ ਪੀੜੀ ਤਕਨੀਕ ਅਤੇ ਨਵੀਆਂ ਖੋਜਾਂ ਲਈ ਬਹੁਤ ਉਤਸ਼ਾਹਿਤ ਹਨ। ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜੇਤੂ ਟੀਮਾਂ ਨੂੰ ਉਨਾਂ ਦੀ ਉਪਲਬਧੀ ਲਈ ਵਧਾਈ ਦਿਤੀ।