Sad News: ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦੇਹਾਂਤ- ਅੰਤਿਮ ਸਸਕਾਰ ਭਲਕੇ 27 ਅਪ੍ਰੈਲ ਨੂੰ ਸਵੇਰੇ 10 ਵਜੇ
ਮੋਹਾਲੀ, 26 ਅਪ੍ਰੈਲ 2024- ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ( ਬੀ.ਜੇ.ਪੀ ਮੈਂਬਰ ਕਾਰਜਕਰਨੀ ਅਤੇ ਸਾਬਕਾ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ) ਦੇ ਪਤੀ ਅਰਵਿੰਦਰ ਸਿੰਘ ਭੁੱਲਰ(58 ) ਦੀ ਗੰਭੀਰ ਬਿਮਾਰੀ ਕਾਰਨ ਅੱਜ ਗੰਗਾ ਨਗਰ ਦੇ ਹਸਪਤਾਲ ਵਿੱਚ ਮੌਤ ਹੋ ਗਈ। ਦੱਸਣਯੋਗ ਹੈ ਕਿ ਉਹ ਕੈਂਸਰ ਬਿਮਾਰੀ ਤੋਂ ਪੀੜਤ ਸਨ। ਉਨਾਂ ਦਾ ਅੰਤਿਮ ਸਸਕਾਰ ਸੰਸਕਾਰ ਮਿਤੀ 27 ਅਪ੍ਰੈਲ ਨੂੰ ਸਵੇਰੇ 10 ਵਜੇ ਸੈਕਟਰ 25 ਚੰਡੀਗੜ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।