ਪੈਲੀ ਦੇ ਰਸਤੇ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਦੀ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 25 ਅਪ੍ਰੈਲ 2024 - ਕੰਬਾਈਨ ਮੋਬਾਈਲ ਮਾਲਕ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਜਗੀਰ ਸਿੰਘ ਉਮਰ ਕਰੀਬ 48 ਸਾਲ ਬੀਤੀ ਸ਼ਾਮ ਪਿੰਡ ਤਿੱਬੜ ਵਾਸੀ ਸੀਤਾ ਰਾਮ ਤੋਂ ਠੇਕੇ ਤੇ ਲਈ ਜਮੀਨ ਵਿਚਲੀ ਕਣਕ ਦੀ ਕਟਾਈ ਲਈ ਜਾ ਰਿਹਾ ਸੀ ਕਿ ਇਸ ਦੌਰਾਨ ਜਦੋਂ ਉਹ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਤਿੱਬੜ ਦੇ ਖੇਤਾਂ ਦੇ ਰਾਹੀਂ ਆਪਣੀ ਕੰਬਾਈਨ ਨੂੰ ਲੈ ਕੇ ਜਾ ਰਿਹਾ ਸੀ ਕਿ ਇਸ ਦੌਰਾਨ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਕੁਲਦੀਪ ਸਿੰਘ ਕੀਪਾ ਅਤੇ ਦਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਆਪਸ ਵਿੱਚ ਭਿੜਨ ਲੱਗ ਪਏ। ਇਸੇ ਦੌਰਾਨ ਕੁਲਦੀਪ ਸਿੰਘ ਕੀਪਾ ਦੀ ਹਾਲਤ ਵਿਗੜ ਗਈ। ਇਸ ਬਾਰੇ ਪਤਾ ਲੱਗਣ ਤੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਇਲਾਜ ਲਈ ਗੁਰਦਾਸਪੁਰ ਲਿਜਾਇਆ ਜਾ ਰਿਹਾ ਸੀ ਪਰ ਇਸੇ ਦੌਰਾਨ ਉਸ ਦੀ ਮੌਤ ਹੋ ਗਈ।
ਖਾਣਾ ਤਿੱਬੜ ਦੀ ਪੁਲਿਸ ਵੱਲੋਂ ਮ੍ਰਿਤਕ ਕੁਲਦੀਪ ਸਿੰਘ ਕੀਪਾ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਮ੍ਰਿਤਕ ਕੁਲਦੀਪ ਸਿੰਘ ਕੀਪਾ ਦੇ ਸਾਲੇ ਬਲਜਿੰਦਰ ਸਿੰਘ ਵਾਸੀ ਸਠਿਆਲੀ ਥਾਣਾ ਕਾਹਨੂੰਵਾਨ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਕੀਪਾ ਦੇ ਦੋ ਛੋਟੇ ਬੱਚੇ ਹਨ ਜੋ ਅਜੇ ਪੜ੍ਹਾਈ ਕਰ ਰਹੇ ਹਨ। ਮ੍ਰਿਤਕ ਦੇ ਸਾਲੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵੱਲੋਂ ਠੇਕੇ ਤੇ ਲਈ ਜ਼ਮੀਨ ਨੂੰ ਜਾਂਦੇ ਰਸਤੇ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਪਹਿਲੋਂ ਵੀ ਕਈ ਵਾਰ ਤਕਰਾਰਬਾਜ਼ੀ ਹੋ ਚੁੱਕੀ ਹੈ। ਇਸ ਸਬੰਧੀ ਕਈ ਵਾਰ ਮੋਹਤਬਰਾਂ ਵਿੱਚ ਸਮਝੌਤਾ ਵੀ ਹੋ ਚੁੱਕਿਆ ਸੀ। ਪਰ ਇਸ ਦੇ ਬਾਵਜੂਦ ਵੀ ਉਹ ਉਕਤ ਵੱਲੋਂ ਕੁਲਦੀਪ ਸਿੰਘ ਕੀਪਾ ਦਾ ਕਤਲ ਕਰ ਦਿੱਤਾ ਗਿਆ।