ਹੈਰੋਇਨ ਵੇਚਣ ਵਾਲੇ ਦੋ ਤਸਕਰ 60 ਗ੍ਰਾਮ ਹਰੋਇਨ ਸਮੇਤ ਕਾਬੂ
ਦੀਪਕ ਜੈਨ
ਜਗਰਾਉਂ 25 ਅਪ੍ਰੈਲ 2024 : ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਆਈਪੀਐਸ ਵੱਲੋਂ ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਅਧੀਨ ਅੱਜ ਸੀਆਈਏ ਸਟਾਫ ਜਗਰਾਓ ਵੱਲੋਂ ਦੋ ਅਜਿਹੇ ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਂ ਚਾਰ ਪ੍ਰਾਪਤ ਹੋਇਆ ਹੈ ਜੋ ਇਲਾਕੇ ਵਿੱਚ ਹਿਰੋਇਨ ਵੇਚਣ ਦਾ ਧੰਦਾ ਕਰਦੇ ਹਨ ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਏਐਸਆਈ ਸੁਖਦੇਵ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਮਲਕ ਚੌਂਕ ਜਗਰਾਉਂ ਮੌਜੂਦ ਸਨ ਤਾਂ ਉਹਨਾਂ ਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਕਿ ਅਜੇ ਪੁੱਤਰ ਕਾਕਾ ਸਿੰਘ ਅਤੇ ਰਜਿੰਦਰ ਕੁਮਾਰ ਉਰਫ ਰਿੱਕੀ ਪੁੱਤਰ ਅਸ਼ੋਕ ਕੁਮਾਰ ਵਾਸੀਆਨ ਰਾਣੀਵਾਲਾ ਖੂਹ, ਚੁੰਗੀ ਨੰਬਰ ਸੱਤ, ਅਗਵਾੜ ਲਧਾਈ, ਜਗਰਾਉਂ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਲਾਕੇ ਵਿੱਚ ਹੀਰੋਇਨ ਵੇਚਣ ਲਈ ਗਾਹਕਾਂ ਦੀ ਤਲਾਸ਼ ਕਰਨ ਲਈ ਘੁੰਮ ਰਹੇ ਹਨ। ਜਿਨਾਂ ਨੂੰ ਕੋਠੇ ਖਜੂਰਾਂ ਸ਼ਮਸ਼ਾਨ ਘਾਟ ਦੇ ਨਜਦੀਕ ਸਕੂਟਰੀ ਮੈਸਟਰੋ ਰੰਗ ਚਿੱਟਾ ਨੰਬਰ ਪੀ ਵੀ 25 ਐਫ 22 14 ਉੱਪਰ ਸਵਾਰ ਆਉਂਦਿਆਂ ਨੂੰ ਰੋਕਿਆ ਗਿਆ ਅਤੇ ਜਦੋਂ ਉਹਨਾਂ ਦੀ ਤਲਾਸ਼ੀ ਲਿਤੀ ਗਈ ਤਾਂ ਉਹਨਾਂ ਕੋਲੋਂ 60 ਗ੍ਰਾਮ ਹਰੋਇਨ, ਇੱਕ ਛੋਟਾ ਇਲੈਕਟਰੋਨਿਕ ਕੰਡਾ ਅਤੇ ਹੀਰੋਇਨ ਪਾਉਣ ਵਾਸਤੇ ਪਲਾਸਟਿਕ ਦੀਆਂ ਲਿਫਾਫੀਆਂ ਵੀ ਬਰਾਮਦ ਹੋਈਆਂ ਹਨ। ਜਿਸ ਤੇ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।