ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਨਸ਼ੇ, ਅਸਲਾ ਅਤੇ ਡਰੱਗ ਮਨੀ ਜ਼ਬਤ
ਦੀਪਕ ਜੈਨ
ਜਗਰਾਉਂ 25 ਅਪ੍ਰੈਲ 2024 : ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਆਈਪੀਐਸ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਖਾਤਰ ਅਤੇ ਚੋਣਾ 2024 ਨੂੰ ਸੁਚੱਜੇ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਅਸਲਾ ਧਾਰਕਾਂ ਦੇ ਕੁੱਲ 86 29 ਅਸਲਾ ਲਾਇਸੰਸਾਂ ਵਿੱਚੋਂ ਜਿਨਾਂ ਲਾਇਸੰਸ ਧਾਰਕਾਂ ਕੋਲ 9525 ਹਥਿਆਰ ਹਨ। ਜਿਨਾਂ ਵਿੱਚੋਂ 7142 ਹਥਿਆਰ ਜਮਾ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦਾ ਅਸਲਾ ਵੀ ਸਮੂਹ ਹਲਕਾ ਨਿਗਰਾਨ ਅਫਸਰਾਂ ਅਤੇ ਮੁੱਖ ਅਫਸਰਾਂ ਥਾਣਾ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਚੈਕਿੰਗ ਦੌਰਾਨ 57 ਲੱਖ 23850 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ 16 ਮਾਰਚ 2024 ਤੋਂ ਚੋਣ ਜਾਬਤਾ ਲੱਗਣ ਤੋਂ ਬਾਅਦ ਐਨਡੀਪੀਐਸ ਐਕਟ ਅਧੀਨ ਕੁੱਲ 35 ਮੁਕਦਮੇ ਦਰਜ ਕਰਕੇ 49 ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ। ਜਿਨਾਂ ਪਾਸੋਂ ਪੰਜ ਕਿਲੋ 290 ਗਰਾਮ ਅਫੀਮ, 460 ਪਲਾਂਟ ਪੌਦੇ ਜਿਨਾਂ ਦਾ ਭਾਰ 18 ਕਿਲੋ 780 ਗਰਾਮ ਅਤੇ 749.5 ਗ੍ਰਾਮ ਹਰੋਇਨ, 3545 ਗੋਲੀਆਂ ਨਸ਼ੇ ਵਾਲੀਆਂ, 260 ਕੈਪਸੂਲ, ਦੋ ਲੱਖ 89 ਹਜਾਰ ਤੋਂ ਜਿਆਦਾ ਡਰੱਗ ਮਣੀ, 13 ਮੋਟਰਸਾਈਕਲ ਅਤੇ ਅੱਠ ਕਾਰ ਜੀਪ ਜਬਤ ਕੀਤੇ ਗਏ ਹਨ। ਇਸ ਤੋਂ ਇਲਾਵਾ 724 ਲੀਟਰ ਸ਼ਰਾਬ ਨਜਾਇਜ਼, 587 ਲੀਟਰ ਸ਼ਰਾਬ ਠੇਕਾ ਦੇਸੀ, 213,940 ਲੀਟਰ ਲਾਹਨ, ਤਿੰਨ ਚਾਲੂ ਭੱਠੀਆਂ, ਪੰਜ ਮੋਟਰਸਾਈਕਲ ਅਤੇ ਇੱਕ ਕਾਰ ਜੀਪ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ ਅਸਲਾ ਐਕਟ ਅਧੀਨ ਇੱਕ ਮੁਕਦਮਾ ਦਰਜ ਰਜਿਸਟਰ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਪਾਸੋਂ ਦੋ ਰਿਵਾਲਵਰ .32 ਬੋਰ ਅਤੇ 10 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।