← ਪਿਛੇ ਪਰਤੋ
ਬਿਜਲੀ ਚੰਗਿਆੜੀ ਕਾਰਨ ਕਿਸਾਨ ਦੀ ਢਾਈ ਏਕੜ ਕਣਕ ਸੜ ਕੇ ਸੁਆਹ
ਪੁਨੀਤ ਅਰੋੜਾ
ਮੱਲੀਆਂ ਕਲਾਂ,25 ਅਪ੍ਰੈਲ : ਨਕੋਦਰ-ਕਪੂਰਥਲਾ ਮੁੱਖ ਮਾਰਗ ਤੇ ਸਥਿਤ ਸਥਾਨਿਕ ਕਸਬਾ ਮੱਲ੍ਹੀਆ ਕਲਾਂ ਵਿਖੇ ਸਿਖਰ ਦੁਪਹਿਰ ਇੱਕ ਕਿਸਾਨ ਦੀ ਬਿਜਲੀ ਦੀ ਚੰਗਿਆੜੀ ਡਿੱਗਣ ਕਾਰਨ ਢਾਈ ਏਕੜ ਕਣਕ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਪੀੜਤ ਭਜਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਮੱਲੀਆਂ ਕਲਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਦੁਪਹਿਰ ਵੇਲੇ ਜਦ ਕਣਕ ਦੀ ਕਟਾਈ ਕਰਨ ਵੇਲੇ ਜਦ ਹੀ ਕੰਬਾਈਨ ਖੇਤ ਵਿੱਚ ਹੀ ਅਜੇ ਬਾੜੀ ਸੀ ਅਚਾਨਕ ਹੀ ਖੇਤ ਵਿੱਚੋ ਦੀ ਬਿਜਲੀ ਦੀ ਢਿੱਲੀਆਂ ਤੇ ਨੀਵੀਆਂ ਤਾਰਾ ਵਿੱਚੋ ਇੱਕ ਬਿਜਲੀ ਦੀ ਚੰਗਿਆੜੀ ਡਿੱਗਣ ਨਾਲ ਅੱਗ ਕਣਕ ਦੇ ਖੇਤਾ ਅੱਗ ਲੱਗ ਗਈ। ਵੇਖ ਵੇਖ ਦੇ ਅੱਗ ਪੂਰੇ ਖੇਤ ਵਿੱਚ ਫੈਲ ਗਈ। ਇਸ ਮੌਕੇ ਮੌਕੇ ਤੇ ਹਾਜਰ ਲੋਕਾ ਫਾਇਰ ਬ੍ਰਿਗੇਡ ਗੱਡੀ ਬਾਰੇ ਰੋਸ ਕਰਦਿਆ ਆਖਿਆ ਕਿ ਜੇਕਰ ਫਾਇਰ ਬ੍ਰਿਗੇਡ ਗੱਡੀ ਸਮੇ ਸਿਰ ਪੁਹੰਚ ਜਾਂਦੀ ਤਾ ਪੀੜਤ ਕਿਸਾਨ ਨੁਕਸਾਨ ਹੋਣਾ ਬੱਚ ਸਕਦਾ ਸੀ। ਦੂਜੇ ਪਾਸੇ ਜੇਕਰ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੀ ਗੱਲ ਕਰੀਏ ਤਾਂ ਖੇਤ ਵਿੱਚ ਦੀ ਢਿੱਲੀਆਂ ਤੇ ਨੀਵੀਆਂ ਤਾਰਾ ਸਾਰੀ ਘਟਨਾ ਦਾ ਕਾਰਨ ਬਣਿਆ ਹੈ।ਪਤਾ ਲੱਗਦਿਆਂ ਹੀ ਹਲਕਾ ਵਿਧਾਇਕਾ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ ਨੇ ਮੌਕੇ ਤੇ ਪੁਹੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ। ਬੀਬੀ ਮਾਨ ਨੇ ਬਿਜਲੀ ਵਿਭਾਗ ਤੇ ਤੁਰੰਤ ਸ਼ਿਕੰਜਾ ਕੱਸਦਿਆਂ ਹੁਕਮ ਕੀਤਾ ਕਿ ਤੁਰੰਤ ਢਿੱਲੀਆਂ ਤਾਰਾ ਨੂੰ ਤੁਰੰਤ ਠੀਕ ਕੀਤਾ ਜਾਵੇ ਇਸ ਦੇ ਨਾਲ ਹੀ ਤਹਿਸੀਲਦਾਰ ਨਕੋਦਰ ਨੂੰ ਤੁਰੰਤ ਗਿਰਦਾਵਰੀ ਕਰਨ ਲਈ ਆਖਿਆ ਤਾ ਜੋ ਪੀੜਤ ਨੂੰ ਮੁਆਵਜਾ ਮਿਲ ਸਕੇ।
Total Responses : 986