ਮੋਦੀ ਨੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਹੁੱਈਆਂ ਕਰਵਾਈਆਂ - ਐਡਵੋਕੇਟ ਭੂਸ਼ਣ ਬਾਂਸਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 25 ਅਪ੍ਰੈਲ 2024 : ਨਰਿੰਦਰ ਮੋਦੀ ਨੇ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਦੇਸ਼ ਦੇ ਮੱਧ ਵਰਗ ਦੇ ਲੋਕਾਂ ਦੀ ਦੇਖਭਾਲ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਬਿਹਤਰ ਸਹੂਲਤਾਂ ਮਹੁੱਈਆਂ ਕਰਵਾਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸਟੇਟ ਕੋ ਕਨਵੀਨਰ ਹਿਊਮਨ ਰਾਇਟਸ ਸੈੱਲ ਐਡਵੋਕੇਟ ਭੂਸ਼ਣ ਬਾਂਸਲ ਨੇ ਕੀਤਾ। ਉਨ੍ਹਾਂ ਨੇ ਕਿਹਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੱਧ ਵਰਗ ਦੇ ਵਾਸਤੇ ਜਿੱਥੇ ਇਨਕਮ ਟੈਕਸ ਦੀ ਛੂਟ ਜੋਂ ਪਿਛਲੀਆਂ ਸਰਕਾਰਾਂ ਵੇਲੇ ਢਾਈ ਲੱਖ ਤੱਕ ਸੀ ਹੁਣ ਸੱਤ ਲੱਖ ਤੱਕ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਪਹੁੰਚਾਇਆ ਹੈ। ਇਸ ਤੋਂ ਇਲਾਵਾ ਮੱਧ ਵਰਗੀ ਪਰਿਵਾਰਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਪ੍ਰਧਾਨਮੰਤਰੀ ਨੇ ਸਿਹਤ ਸੇਵਾਵਾਂ ਦਾ ਵਿਸਥਾਰ ਕਰਦਿਆਂ ਦੇਸ਼ ਵਿਚ ਕਈ ਮੈਡੀਕਲ ਕਾਲਜ ਅਤੇ ਏਮਜ਼ ਵਰਗੀਆਂ ਸੰਸਥਾਵਾਂ ਦਾ ਨਿਰਮਾਣ ਕਰਵਾਇਆ ਹੈ, ਨਾਲ ਹੀ ਨਵੇਂ ਵਿਦਿਅਕ ਅਦਾਰੇ , ਜਿਨ੍ਹਾਂ ਵਿਚ ਕਈ ਯੂਨੀਵਰਿਸਟੀਆਂ ਆਈਆਈਟੀ ਆਈ ਐਮ ਵਰਗੇ ਅਦਾਰਿਆਂ ਨੂੰ ਬਣਵਾਇਆ ਅਤੇ ਬੁਨਿਆਦੀ ਢਾਂਚੇ ਵਿੱਚ ਵੀ ਸੁਧਾਰ ਕੀਤਾ। ਉਨ੍ਹਾਂ ਨੇ ਕਿਹਾ ਮੋਦੀ ਸਰਕਾਰ ਨੇ ਨੌਜਵਾਨਾਂ ਦੇ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਿਰਮਾਣ, ਉਚ ਮੁੱਲ ਦੀਆਂ ਸੇਵਾਵਾਂ ਸਟਾਰਟਅਪ, ਸੈਰਸਪਾਟਾ ਅਤੇ ਖੇਡਾਂ ਰਾਹੀਂ ਲੱਖਾਂ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਪ੍ਰਗਤੀ, ਤਰੱਕੀ ਅਤੇ ਖੁਸ਼ਹਾਲੀ ਲਈ ਤੀਸਰੀ ਵਾਰ ਮੋਦੀ ਸਰਕਾਰ ਦਾ ਬਹੁਮਤ ਨਾਲ ਬਣਨਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਫਰੀਦਕੋਟ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਭਾਜਪਾ ਦੇ ਲੋਕ ਸਭਾ ਉਮੀਦਵਾਰ ਹੰਸ ਹੰਸ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਲੋਕ ਸਭਾ ਵਿੱਚ ਭੇਜੋ ਤੇ ਵੱਡੇ ਪ੍ਰੋਜੈਕਟ ਲਿਆ ਕੇ ਹੰਸ ਰਾਜ ਹੰਸ ਲੋਕਾਂ ਨੂੰ ਰੋਜ਼ਗਾਰ ਦਿਵਾਉਣਗੇ।