ਲੋਡ ਵਾਧਾ ਕਰਨ ਵਾਲੀ ਸਵੈ ਇਛੁੱਕ ਪ੍ਰਗਟਾਵਾ ਸਕੀਮ ਦੀ ਮਿਆਦ ਵਧਾਈ : ਇੰਜੀ: ਜਤਿੰਦਰ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ , 25 ਅਪ੍ਰੈਲ 2024 : ਪਾਵਰਕਾਮ ਦੇ ਉੱਪ ਮੰਡਲ ਅਫ਼ਸਰ ਨੌਸ਼ਿਹਰਾ ਮੱਝਾ ਸਿੰਘ, ਇੰਜੀ: ਜਤਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਗੈਰ ਰਿਹਾਇਸ਼ੀ/ਵਪਾਰਕ ਅਤੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਲਈ ਸਵੈ ਇਛੁੱਕ ਪ੍ਰਗਟਾਵਾ ਸਕੀਮ (ਵੀ. ਡੀ. ਐਸ) ਜੋਂ ਕਿ 11 ਮਾਰਚ 2024 ਤੋਂ ਲੈ 24 ਅਪ੍ਰੈਲ 2024 ਤੱਕ ਸ਼ੁਰੂ ਕੀਤੀ ਗਈ ਸੀ, ਦਾ ਖਪਤਕਾਰਾਂ ਵਲੋਂ ਭਰਵਾਂ ਹੁੰਗਾਰਾ ਮਿਲਣ ਤੇ, ਇਸ ਸਕੀਮ ਦਾ ਲਾਭ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ, ਇਸ ਦੀ ਮਿਆਦ ਵਿੱਚ, ਇੱਕ ਮਹੀਨਾ ਹੋਰ ਦਾ ਵਾਧਾ ਕਰਨ ਭਾਵ 24 ਮਈ 2024 ਤੱਕ ਕਰਨ ਲਈ, ਪੱਤਰ ਨੰ 153/157 ਮਿਤੀ 23-4-24 ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਟਿਊਬਵੈੱਲ (ਏ. ਪੀ.) ਖਪਤਕਾਰਾਂ ਲਈ ਵੀ ਚਲ ਰਹੀ ਵੀ. ਡੀ. ਐਸ. ਸਕੀਮ ਦੀ ਮਿਆਦ ਵੀ ਇਕ ਮਹੀਨਾ ਹੋਰ ਪਤੱਰ ਨੰਬਰ 86/90 ਮਿਤੀ 23-4-24 ਨਾਲ, ਵਣਜ ਗਸ਼ਤੀ ਪੱਤਰ ਨੰਬਰ :-06/2024 ਮਿਤੀ 11-3-24, ਵਿੱਚ ਵਾਧਾ , ਮਾਣਯੋਗ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਮਨਜੂਰੀ ਮਿਲਣ ਤੋਂ ਬਾਦ, 24 ਮਈ 2024 ਤੱਕ ਕਰ ਦਿੱਤਾ ਹੈ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਮਿਆਦ ਵਿੱਚ ਵਾਧੇ ਤੋਂ ਇਲਾਵਾ ਬਾਕੀ ਹਦਾਇਤਾਂ/ਨਿਰਦੇਸ਼ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੇ।
ਕਿਸੇ ਕਾਰਣ ਜੋ ਖਪਤਕਾਰ ਪਿਛਲੇ ਦਿਨੀਂ, ਆਪਣੇ ਲੋਡ ਵਿੱਚ ਵਾਧਾ ਨਹੀਂ ਕਰਵਾ ਸਕੇ, ਕਿਸੇ ਵੀ ਕੰਮ ਵਾਲੇ ਦਿਨ, ਉਨ੍ਹਾਂ ਨੂੰ ਦਫ਼ਤਰੀ ਸਮੇਂ ਵਿੱਚ ਲੋੜੀਂਦੇ ਫਾਰਮ ਭਰ ਕੇ ਦੇ ਸਕਦੇ ਹਨ ਅਤੇ ਲੋਡ ਵਿੱਚ ਵਾਧਾ ਕਰਵਾ ਸਕਦੇ ਹਨ।