ਕੰਵਲਜੀਤ ਢੀਂਡਸਾ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਰਾਸ਼ਟਰੀ ਸਿੱਖਿਆ ਐਵਾਰਡ ਨਾਲ ਕੀਤਾ ਸਨਮਾਨਿਤ
ਦਲਜੀਤ ਕੌਰ
ਲਹਿਰਾਗਾਗਾ, 25 ਅਪ੍ਰੈਲ, 2024 : ਸੀ.ਬੀ.ਐੱਸ.ਈ. ਅਤੇ ਕਿੱਤਾ-ਮੁੱਖੀ ਸਿੱਖਿਆ ਵਿਭਾਗ ਵੱਲੋਂ ਏ.ਏ.ਐਫ.ਟੀ. ਫਿਲਮ ਸਿਟੀ, ਨੋਇਡਾ ਵਿੱਚ ਲਗਾਈ ਗਈ ਦੋ ਰੋਜ਼ਾ-ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਚੈਂਬਰ ਆਫ ਮੀਡੀਆ ਐਂਡ ਇੰਟਰਟੈਨਮੈਂਟ ਇੰਡਸਟਰੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਫੋਰਮ ਵੱਲੋਂ ਸੀਬਾ ਸਕੂਲ, ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਨਿਵੇਕਲੇ ਯੋਗਦਾਨ ਲਈ ਰਾਸ਼ਟਰੀ ਸਿੱਖਿਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉੱਘੇ ਸਿੱਖਿਆ ਸ਼ਾਸਤਰੀ ਸੰਦੀਪ ਮਰਵਾਹ ਅਤੇ ਵਿਨੇ ਕੁਮਾਰ ਵੱਲੋਂ ਐਵਾਰਡ ਦਿੰਦਿਆਂ ਕੰਵਲਜੀਤ ਸਿੰਘ ਢੀਂਡਸਾ ਵੱਲੋਂ ਮਾਸ-ਮੀਡੀਆ ਵਿਸ਼ੇ ਵਿੱਚ ਤਜ਼ਰਬੇ ਦੇ ਆਧਾਰਤ ਪ੍ਰਣਾਲੀ ਸਥਾਪਿਤ ਕਰਨ ਲਈ ਮੀਲ ਪੱਥਰ ਦਰਜਾ ਦਿੱਤਾ। ਇਸ ਦੋ-ਰੋਜ਼ਾ ਵਰਕਸ਼ਾਪ ਦੌਰਾਨ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂ ਹੋਣ ਨਾਲ ਵਿਦਿਆਰਥੀਆਂ ਨੂੰ ਕਿੱਤਿਆਂ ਦੇ ਨਾਲ ਜੋੜਨਾ ਅਤੇ ਉਹਨਾਂ ਨੂੰ ਹੁਨਰਮੰਦ ਬਣਾਉਣਾ ਜਰੂਰੀ ਹੋ ਗਿਆ ਹੈ। ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਹੁਨਰ ਤੁਹਾਡੇ ਕੋਲ ਅਜਿਹੀ ਕਲਾ ਹੈ, ਜੋ ਵੰਡੀ ਤਾਂ ਜਾ ਸਕਦੀ ਹੈ, ਪਰ ਉਸ ਨੂੰ ਕੋਈ ਖੋਹ ਨਹੀਂ ਸਕਦਾ। ਕੋਈ ਵੀ ਵਿਅਕਤੀ ਆਪਣੇ ਕਲਾ, ਹੁਨਰ ਅਤੇ ਕਿੱਤਾ ਮੁਖੀ ਪਹੁੰਚ ਕਰਕੇ ਆਪਣੇ ਸ਼ੌਕ ਨੂੰ ਕਿੱਤਾ ਬਣਾ ਕੇ ਸਾਰੀ ਜ਼ਿੰਦਗੀ ਬਸਰ ਕਰ ਸਕਦਾ ਹੈ। ਇਸ ਸਮਾਗਮ ਵਿੱਚ ਪੂਰੇ ਦੇਸ਼ ਵਿੱਚੋਂ 34 ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕ ਸ਼ਾਮਲ ਹੋਏ । ਅਵਾਰਡ ਲੈਣ ਉਪਰੰਤ ਸਕੂਲ ਕੈਂਪਸ ਪਰਤੇ ਕੰਵਲਜੀਤ ਸਿੰਘ ਢੀਂਡਸਾ ਨੂੰ ਸਕੂਲ ਦੇ ਸਟਾਫ ਅਤੇ ਸ਼ਹਿਰ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।