ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨ ਟਰਾਂਸਫਾਰਮਰਾਂ ਨੇੜਿਓਂ ਕਣਕ ਕੱਟ ਲੈਣ: ਇੰਜੀ.ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ, 25 ਅਪ੍ਰੈਲ 2024 : ਉਪ ਮੰਡਲ ਨੌਸ਼ਿਹਰਾ ਮੱਝਾ ਸਿੰਘ ਦੇ ਐਸ ਡੀ ਓ ਇੰਜ ਜਤਿੰਦਰ ਸ਼ਰਮਾ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਅੱਗ ਲੱਗਣ ਦੀਆਂ ਅਨਸੁਖਾਵਿਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨ ਬਿਜਲੀ ਦੇ ਟਰਾਂਸਫਾਰਮਰਾਂ ਨੇੜਿਉਂ ਪੱਕੀ ਹੋਈ ਕਣਕ ਨੂੰ ਕੱਟ ਲੈਣ।
ਇੰਜੀ ਜਤਿੰਦਰ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਕਾਰਣ, ਪਹਿਲਾਂ ਹੀ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ, ਅਤੇ ਹੁਣ ਕਣਕ ਦੀਫਸਲ ਨੂੰ ਅੱਗ ਵਰਗੀ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਹਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਜਿੱਥੇ ਆਪਣੇ ਖੇਤਾਂ ਵਿਚੋਂ ਲੰਘਦਿਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਂਦੇ ਰੁੱਖਾਂ ਦੀਆਂ ਟਾਹਣੀਆਂ ਨੂੰ ਛਾਂਗ ਦੇਣਾ ਚਾਹੀਦਾ ਹੈ ਉੱਥੇ ਉਹਨਾਂ ਦੇ ਕਣਕ ਦੇ ਖੇਤ ਵਿੱਚ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ ਦੇ ਨੇੜਿਓਂ/ਆਲੇ ਦੁਆਲਿਓਂ (ਹੇਠੋਂ) ਕਣਕ ਦੀ ਫ਼ਸਲ ਨੂੰ ਕਟ ਕੇ ਪਾਸੇ ਕਰ ਦੇਣਾ ਚਾਹੀਦਾ ਹੈ ਤਾਂ ਜੋਂ ਜ਼ਰਾ ਜਿੰਨੀ ਵੀ ਚਿੰਗਾਰੀ ਉਹਨਾਂ ਦੀ ਫ਼ਸਲ ਨੂੰ ਨੁਕਸਾਨ ਨਾ ਪਹੁੰਚਾ ਸਕੇ ।
ਸ਼੍ਰੀ ਸ਼ਰਮਾ ਨੇ ਨੌਸ਼ਿਹਰਾ ਮੱਝਾ ਸਿੰਘ ਉੱਪ ਮੰਡਲ ਅਧੀਨ ਪੈਂਦੀਆਂ ਸਮੂਹ ਪੰਚਾਇਤਾਂ ਅਤੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ, ਸਪਾਰਕ ਕਰਦੇ ਸਵਿੱਚ ਜਾਂ ਬਹੁਤ ਜਿਆਦਾ ਢਿੱਲੀਆਂ ਤਾਰਾਂ , ਸਬੰਧੀ ਦਫਤਰ ਵਿਖੇ ਆ ਕੇ ਨੋਟ ਕਰਵਾਉਣ ਤਾਂ ਜੋਂ ਸਮੱਸਿਆ ਦਾ ਸਮੇਂ ਸਿਰ ਹੱਲ ਲੱਭਿਆ ਜਾ ਸਕੇ।