ਸਿਵਲ ਸਰਜਨ ਨੇ ਗਰਭਵਤੀ ਮਹਿਲਾਵਾਂ ਦੀ ਮਹੀਨਾਵਾਰ ਚੈਕਅਪ ਲਈ ਦਿੱਤੀਆਂ ਹਦਾਇਤਾਂ
ਗੁਰਦਾਸਪੁਰ ,24 ਅਪ੍ਰੈਲ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਦੇ ਅਗੁਵਾਈ ਹੇਠ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਨੇ ਕਿਹਾ ਕਿ ਗਰਭਵਤੀ ਮਾਵਾਂ ਦਾ ਮਹੀਨਾਵਾਰ ਚੈਕਅਪ ਯਕੀਨੀ ਬਣਾਇਆ ਜਾਵੇ। ਹਾਈ ਰਿਸਕ ਕੇਸਾਂ ਦਾ ਸਪੈਸ਼ਲਿਸਟ ਡਾਕਟਰ ਤੋ ਚੈਕਅਪ ਕਰਾਇਆ ਜਾਵੇ। ਡਿਲੀਵਰੀ ਕੇਸਾਂ ਦੀ ਰੈਫਰਲ ਸਬੰਧੀ ਕਾਰਨ ਸਪਸ਼ਟ ਕੀਤੇ ਜਾਣ। ਏਐਨਸੀ ਰਜਿਸਟੇ੍ਸ਼ਨ 100ਫੀਸਦੀ ਹੋਵੇ। ਫੈਮਿਲੀ ਪਲਾਨਿੰਗ ਦੇ ਕੇਸਾਂ ਵਿਚ ਵਾਧਾ ਕੀਤਾ ਜਾਵੇ। ਮਰੀਜਾਂ ਦੀ ਸਹੂਲੀਅਤ ਨੂੰ ਤਰਜੀਹ ਦਿਤੀ ਜਾਵੇ। ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਲਗਾਏ ਜਾ ਰਿਹੇ ਟੀਕਾਕਰਨ ਕੈਂਪ ਦੀ ਐਂਟਰੀ ਯੂ ਵਿਨ ਪੋਰਟਲ ਤੇ ਵੀ ਕੀਤੀ ਜਾਵੇ। ਡੇਂਗੂ ਅਤੇ ਮਲੇਰੀਆ ਰੋਕਥਾਮ ਦੇ ਉਪਾਅ ਕੀਤੇ ਜਾਣ। ਹੀਟ ਵੇਵ ਦੇ ਕੇਸਾਂ ਦੀ ਸਮੇਂ ਸਿਰ ਰਿਪੋਰਟਿੰਗ ਕੀਤੀ ਜਾਵੇ। ਗਰਮੀ ਦੇ ਸੀਜਨ ਨੂੰ ਧਿਆਨ ਵਿਚ ਰਖਦੇ ਹੌਏ ਪੁਖਤਾ ਪ੍ਬੰਧ ਕੀਤੇ ਜਾਣ। ਵਾਟਰ ਸੈਂਪਲਿੰਗ ਕਰਾਈ ਜਾਵੇ। ਸਿਹਤ ਬੀਮਾ ਤਹਿਤ ਵਧ ਤੋ ਵਧ ਲੋਕਾਂ ਨੂੰ ਲਾਭ ਦਿਤਾ ਜਾਵੇ। ਆਮ ਆਦਮੀ ਕਲੀਨਿਕਾਂ ਦੀ ਰੂਟੀਨ ਚੈਕਿੰਗ ਕੀਤੀ ਜਾਵੇ।
ਇਸ ਮੌਕੇ ਐਨਕਵਾਸ ਵਿਚ ਵਧੀਆ ਕਾਰਗੁਜਾਰੀ ਤੇ ਡਾ. ਰਮੇਸ਼ ਅਤਰੀ ਸੀਨੀਅਰ ਮੈਡੀਕਲ ਅਫਸਰ ਕਲਾਨੌਰ, ਡਾ. ਨੀਲਮ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਕਾਹਨੂੰਵਾਨ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਏਸੀਐਸ ਡਾ. ਭਾਰਤ ਭੂਸ਼ਨ, ਜਿਲਾ ਸਿਹਤ ਅਫਸਰ ਡਾ. ਸਵਿਤਾ , ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ, ਡੀਐਮਸੀ ਡਾ. ਰੋਮੀ ਰਾਜਾ , ਡੀਡੀਐਚਓ ਡਾ. ਲੋਕੇਸ਼ ਗੁਪਤਾ, ਜਿਲਾ ਐਪੀਡਮੋਲੋਜਿਸਟ ਡਾ. ਪ੍ਭਜੋਤ ਕਲਸੀ, ਮਾਸ ਮੀਡੀਆ ਅਫਸਰ ਵਿਜੇ ਠਾਕੁਰ, ਸਮੂਹ ਸੀਨੀਅਰ ਮੈਡੀਕਲ ਅਫਸਰ ਆਦਿ ਹਾਜਰ ਸਨ।