ਬੀਜੇਪੀ ਦੇ ਵਿਰੋਧ ਦੀ ਵਿਉਂਤਬੰਦੀ ਲਈ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ , 24 ਅਪ੍ਰੈਲ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦੀਆਂ ਜ਼ਿਲ੍ਹੇ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਵਿਰੋਧੀ ਮੋਦੀ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦਾ ਚੋਣਾਂ ਵਿੱਚ ਵਿਰੋਧ ਕਰਨ ਦੀ ਵਿਉਂਤਬੰਦੀ ਲਈ ਇੱਕ ਭਰਵੀਂ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕੀਤੀ l ਮੀਟਿੰਗ ਨੂੰ ਸਤਬੀਰ ਸਿੰਘ ਸੁਲਤਾਨੀ, ਰਘਬੀਰ ਸਿੰਘ ਪਕੀਵਾਂ, ਮੱਖਣ ਸਿੰਘ ਕੁਹਾੜ, ਹਰਜੀਤ ਸਿੰਘ ਕਾਹਲੋ, ਤਰਲੋਕ ਸਿੰਘ ਬਹਿਰਾਮਪੁਰ,ਜਗੀਰ ਸਿੰਘ ਸਲਾਚ, ਗੁਰਵਿੰਦਰ ਸਿੰਘ ਤੇ ਮੰਗਤ ਸਿੰਘ ਜੀਵਨ ਚੱਕ, ਗੁਰਨਾਮ ਸਿੰਘ ਸਤਕੋਹਾ, ਬਲਬੀਰ ਸਿੰਘ ਬੈਂਸ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਅਜੀਤ ਸਿੰਘ ਹੁੰਦਲ,ਸੁਰਿੰਦਰ ਸਿੰਘ ਕੋਠੇ, ਰਘਬੀਰ ਸਿੰਘ ਚਾਹਲ, ਗੁਰਦਿਆਲ ਸਿੰਘ ਸੋਹਲ, ਲਖਵਿੰਦਰ ਸਿੰਘ ਮਰੜ, ਨਰਿੰਦਰ ਸਿੰਘ ਰੰਧਾਵਾ,ਪਲਵਿੰਦਰ ਸਿੰਘ ਘਰਾਲਾ ਅਵਤਾਰ ਸਿੰਘ ਠੱਠਾ, ਮੱਖਣ ਸਿੰਘ ਤਿੱਬੜ, ਮਲਕੀਅਤ ਸਿੰਘ ਬੁੱਢਾਕੋਟ,ਗੁਰਦੀਪ ਸਿੰਘ ਮੁਸਤਫਾਬਾਦ, ਗੁਰਮੀਤ ਸਿੰਘ ਥਾਣੇਵਾਲ ਆਦਿ ਨੇ ਸੰਬੋਧਨ ਕੀਤਾl
ਇਹ ਨੋਟ ਕੀਤਾ ਗਿਆ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨਾਂ ਮਜਦੂਰਾਂ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾl ਕਿਸਾਨ ਆਪਣਾ ਲੋਕਤੰਤਰੀ ਹੱਕ ਵਰਤਦਿਆਂ ਜਦ ਆਪਣੇ ਹੱਕ ਮੰਗਣ ਲਈ ਦਿੱਲੀ ਆਪਣੇ ਦੇਸ਼ ਦੀ ਰਾਜਧਾਨੀ ਜਾਣਾ ਚਾਹੁੰਦੇ ਹਨ ਤਾਂ ਉੱਥੇ ਵੀ ਨਹੀਂ ਜਾਣ ਦਿੱਤਾ ਜਾਂਦਾ ਸਗੋਂ ਉਨਾਂ ਦੇ ਰਾਹ ਵਿੱਚ ਇਵੇਂ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿਸਾਨ ਦੇਸ਼ ਦੇ ਦੁਸ਼ਮਣ ਹੋਣ l ਐਮਐਸਪੀ,ਬਿਜਲੀ ਸੋਧ ਬਿਲ, ਦੇਸ਼ ਦੇ ਸਾਰੇ ਨਾਗਰਿਕਾਂ ਲਈ 10 ਹਜਾਰ ਮਹੀਨਾ ਪੈਨਸ਼ਨ,ਰੁਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕਰਨ, ਲਖੀਮਪੁਰ ਖੀਰੀ ਕਿਸਾਨਾਂ ਦੇ ਕਾਤਲਾਂ ਨੂੰ ਸਜਾਵਾਂ ਦੇਣ ਆਦਿ ਕੋਈ ਵੀ ਮੰਗ ਨਹੀਂ ਮੰਨੀ ਗਈ l ਇਸ ਲਈ ਉਹਨਾਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਪੁਰ ਅਮਨ ਵਿਰੋਧ ਕਰਨਾ ਲਾਜਮੀ ਹੈ ਤਾਂ ਕਿ ਉਹਨਾਂ ਨੂੰ ਮੁੜ ਸੱਤਾ ਵਿੱਚ ਆਉਣ ਤੋਂ ਰੋਕਿਆ ਜਾ ਸਕੇ l ਇਹ ਵੀ ਨੋਟ ਕੀਤਾ ਗਿਆ ਕਿ ਮੋਦੀ ਸਰਕਾਰ ਘੋਰ ਫਿਰਕਾ ਪ੍ਰਸਤ ਫੈਸਲੇ ਲੈ ਰਹੀ ਹੈ l ਧਰਮਾਂ ਨੂੰ ਆਪਸ ਵਿੱਚ ਲੜਾ ਕੇ ਵੋਟਾਂ ਲੈਣਾ ਚਾਹੁੰਦੀ ਹੈ ਜੋ ਵੀ ਵਿਰੋਧ ਕਰਦਾ ਹੈ ਉਸ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ l ਮੋਦੀ ਸ਼ਾਹ ਨਿਰੋਲ ਹਿਟਲਰ ਸ਼ਾਹੀ ਨੀਤੀਆਂ ਤੇ ਚੱਲ ਰਹੀ ਹੈ l ਇਸ ਲਈ ਇਸ ਦਾ ਵਿਰੋਧ ਕਾਰਨ ਹਿਤ ਤਹਿਸੀਲਵਾਰ ਕਮੇਟੀਆਂ ਅਤੇ ਉਨਾਂ ਦੇ ਇੰਚਾਰਜ ਬਣਾਏ ਗਏ। ਸਮੂਹ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਤੀਕ ਪਹੁੰਚ ਕਰਨ ਲਈ ਪਿੰਡ ਪਿੰਡ ਝੰਡਾ ਮਾਰਚ ਅਤੇ ਮੀਟਿੰਗਾਂ ਕਰਾਈਆਂ ਜਾਣਗੀਆਂ। ਉਮੀਦਵਾਰ ਦਿਨੇਸ਼ ਬੱਬੂ ਦਾ ਪਿੰਡਾਂ ਕਸਬਿਆਂ ਚ ਆਉਣ ਤੇ ਕਾਲੀਆਂ ਝੰਡੀਆਂ ਨਾਲ ਪੁਰ ਅਮਨ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ ਅਤੇ ਸਵਾਲ ਪੁੱਛੇ ਜਾਣਗੇ। ਵੱਡੀ ਗਿਣਤੀ ਵਿੱਚ ਐਸਕੇਐਮ ਦੀ ਪ੍ਰਸ਼ਨਾਂਵਲੀ ਛਾਪ ਕੇ ਪਰਚੇ ਵੰਡੇ ਜਾਣਗੇ।
ਇਸ ਮੌਕੇ ਕਪੂਰ ਸਿੰਘ ਘੁੰਮਣ, ਬਲਪ੍ਰੀਤ ਸਿੰਘ ਪਿ੍ੰਸ ਘਰਾਲਾ,ਹਰਦੇਵ ਸਿੰਘ ਪਿੰਡੀ,ਪ੍ਰਿੰਸ ਆਦਿ ਬਹੁਤ ਸਾਰੇ ਆਗੂ ਹਾਜ਼ਰ ਸਨ।