ਦਿੱਲੀ 'ਚ ਕਾਂਗਰਸ ਨੂੰ ਵੱਡਾ ਝਟਕਾ, 15 ਸਾਲ ਮੰਤਰੀ ਰਹੇ ਰਾਜਕੁਮਾਰ ਚੌਹਾਨ ਨੇ ਅਸਤੀਫਾ ਦਿੱਤਾ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸ਼ੀਲਾ ਦੀਕਸ਼ਿਤ ਦੀ ਕਾਂਗਰਸ ਸਰਕਾਰ 'ਚ 15 ਸਾਲ ਮੰਤਰੀ ਰਹੇ ਰਾਜਕੁਮਾਰ ਚੌਹਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
ਉਹ ਉੱਤਰੀ ਪੱਛਮੀ ਦਿੱਲੀ ਤੋਂ ਟਿਕਟ ਦਾ ਦਾਅਵੇਦਾਰ ਸੀ, ਪਰ ਟਿਕਟ ਨਾ ਮਿਲਣ ਤੋਂ ਦੁਖੀ ਸੀ। ਉਨ੍ਹਾਂ ਨੇ ਆਪਣੇ ਅਸਤੀਫੇ ਦਾ ਮੁੱਖ ਕਾਰਨ ਸੂਬਾ ਇੰਚਾਰਜ ਦੀਪਕ ਬਾਬਰੀਆ ਦੇ ਵਤੀਰੇ ਨੂੰ ਦੱਸਿਆ ਹੈ। ਕਾਂਗਰਸ ਨੇ ਉੱਤਰੀ-ਪੱਛਮੀ ਦਿੱਲੀ ਤੋਂ ਉਦਿਤ ਰਾਜ ਨੂੰ ਉਮੀਦਵਾਰ ਬਣਾਇਆ ਹੈ।