ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਪੰਜਾਬੀ ਫੌਜੀਆਂ ਦੀ ਯਾਦ ਵਿੱਚ ਬੈਲਜ਼ੀਅਮ ਵੱਲੋਂ ਕਰਵਾਇਆ ਜਾਵੇਗਾ ਅਖੰਡ ਪਾਠ
ਖਾਲਸਾ ਸੱਜਣਾ ਦਿਵਸ ਮੌਕੇ ਬੈਲਜੀਅਮ ਦੇ ਇਨਫਲੈਂਡਰਜ਼ ਫੀਲਡ ਮਿਊਜ਼ੀਅਮ ਅਤੇ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦਾਂ ਨੂੰ ਕੀਤਾ ਜਾਵੇਗਾ ਯਾਦ
ਉਨ੍ਹਾਂ ਸ਼ਹੀਦਾਂ ਨੂੰ ਨਾ ਭੁੱਲੋ, ਜਿਨ੍ਹਾਂ ਨੇ ਦੁਨੀਆ ਨੂੰ ਸਿਆਸੀ ਹਾਲਾਤ ਵਿਗੜਨ ਤੋਂ ਬਚਾਇਆ: ਸਾਬਕਾ ਫੌਜੀ ਅਧਿਕਾਰੀ
ਚੰਡੀਗੜ੍ਹ, 24 ਅਪ੍ਰੈਲ 2024- ਪਹਿਲੇ ਵਿਸ਼ਵ ਯੁੱਧ ਵਿੱਚ ਬਰਤਾਨਵੀ ਫੌਜ ਲਈ ਸ਼ਹੀਦ ਹੋਏ ਪੰਜਾਬ ਦੇ ਸਿੱਖ ਫੌਜੀਆਂ ਦੀ ਯਾਦ ਵਿੱਚ ਬੈਲਜੀਅਮ ਵਿੱਖੇ ਇਨਫਲੈਂਡਰਜ਼ ਫੀਲਡ ਮਿਊਜ਼ੀਅਮ ਅਤੇ ਸਿੱਖੀਆ ਸੀਕਰਜ਼, ਚੰਡੀਗੜ੍ਹ ਵੱਲੋਂ ਤਿੰਨ ਰੋਜ਼ਾ ਅਖੰਡ ਪਾਠ ਕਰਵਾਇਆ ਜਾਵੇਗਾ। ਖ਼ਾਲਸਾ ਸੱਜਣਾ ਦਿਵਸ ਦੀ 325ਵੀਂ ਵਰ੍ਹੇਗੰਢ ਮੌਕੇ ਮਿਊਜ਼ੀਅਮ ਪ੍ਰਬੰਧਕਾਂ ਨੇ ਸ਼ਰਧਾ ਤੇ ਸਤਿਕਾਰ ਵਜੋਂ 26 ਤੋਂ 28 ਅਪ੍ਰੈਲ ਤੱਕ ਆਪਣੇ ਅਜਾਇਬ ਘਰ ਵਿੱਚ ਇਹ ਧਾਰਮਿਕ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ 34 ਸਥਿਤ ਗੁਰਦੁਆਰਾ ਸ਼੍ਰੀ ਤੇਗ ਬਹਾਦਰ ਸਾਹਿਬ ਵਿਖੇ ਵੀ ਇਸੇ ਦੌਰਾਨ ਅਖੰਡ ਪਾਠ ਕਰਵਾਇਆ ਜਾਵੇਗਾ।
ਵਰਚੁਅਲ ਮਾਧਿਅਮ ਰਾਹੀਂ ਬੈਲਜੀਅਮ ਤੌਂ ਜੁੜੇ ਮਿਊਜ਼ੀਅਮ ਦੇ ਐਸੋਸਿਏਟ ਸ਼ੇਰ ਸਿੰਘ ਨੇ ਪ੍ਰੈਸ ਕਲੱਬ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਲਜੀਅਮ ਦੇਸ਼ ਉਨ੍ਹਾਂ ਸਿੱਖ ਸੈਨਿਕਾਂ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਨੇ 1914 ਵਿੱਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁੱਧ ਵਿੱਚ ਬੁਲਗਾਰੀਆ ਜਰਮਨੀ, ਆਸਟਰੀਆ-ਹੰਗਰੀ, ਬੁਲਗਾਰੀਆ ਓਟੋਮੈਨ ਸਾਮਰਾਜ ਦੀ ਸੰਯੁਕਤ ਕੇਂਦਰੀ ਸ਼ਕਤੀ ਦੇ ਹਮਲੇ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਜੰਗ ਲੜੀ।ਨਤੀਜੇ ਵਜੋਂ, ਬੈਲਜੀਅਮ ਜਰਮਨ ਫੌਜਾਂ ਦੇ ਕਬਜ਼ੇ ਤੋਂ ਬਚ ਗਿਆ ਅਤੇ ਅੰਤ ਵਿੱਚ ਸਹਿਯੋਗੀ ਦੇਸ਼ਾਂ (ਬ੍ਰਿਟੇਨ, ਫਰਾਂਸ, ਰੂਸ) ਦੇ ਬੈਲਜੀਅਮ ਧੜੇ ਦੀ ਜਿੱਤ ਹੋਈ। ਉਨ੍ਹਾਂ ਕਿਹਾ ਕਿ ਇਹ ਅਖੰਡ ਪਾਠ ਵਿਸਾਖੀ ਮਹੀਨੇ ਦੇ ਪਵਿੱਤਰ ਤਿਉਹਾਰ 'ਤੇ ਬੈਲਜੀਅਮ ਦੇ ਦੇਸ਼ ਵਾਸੀਆਂ ਵੱਲੋਂ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਯੀਪਰਜ਼ (ਲੀਪਰਜ਼) ਭਾਰਤੀ ਅਤੇ ਬੈਲਜੀਅਮ ਦੇ ਇਤਿਹਾਸ ਦਾ ਸੁਮੇਲ ਹੈ ਅਤੇ ਇਸ ਜੰਗ ਦੇ ਮੈਦਾਨ ਵਿੱਚ ਹਜ਼ਾਰਾਂ ਪੰਜਾਬੀ ਫੌਜੀਆਂ ਨੇ ਦੋ ਵੱਡੀਆਂ ਜੰਗਾਂ ਵਿੱਚ ਬਹਾਦਰੀ ਦੇ ਕਾਰਨਾਮੇ ਹਾਸਲ ਕੀਤੇ ਅਤੇ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਬੈਲਜੀਅਮ ਵਿੱਚ ਅਮਰ ਰਹਿਣਗੀਆਂ।
ਇਸ ਮੌਕੇ 'ਤੇ ਜਨਰਲ ਕੇ.ਜੇ.ਸਿੰਘ (ਸੇਵਾਮੁਕਤ), ਜੀ.ਓ.ਸੀ.-ਇਨ-ਚੀਫ਼, ਪੱਛਮੀ ਕਮਾਂਡ, ਚੰਡੀਮੰਦਰ, ਨੇ ਪਹਿਲੇ ਵਿਸ਼ਵ ਯੁੱਧ ਵਿੱਚ ਪੰਜਾਬੀ ਸੈਨਿਕਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸੇਵਾ ਨੂੰ ਮੁੱਖ ਰੱਖਦਿਆਂ ਬਹਾਦਰੀ ਦਾ ਪ੍ਰਦਰਸ਼ਨ ਕੀਤਾ । ਉਨ੍ਹਾਂ ਸੈਨਿਕਾਂ ਨੇ ਆਲਮੀ ਸਿਆਸੀ ਮਾਮਲਿਆਂ ਵਿੱਚ ਅਹਿਮ ਭੂਮਿਕਾ ਨੇ ਸਥਿਤੀ ਨੂੰ ਬਦਲ ਦਿੱਤਾ। ਮਹੀਨਿਆਂ ਦੇ ਸਫ਼ਰ ਤੋਂ ਬਾਅਦ ਸੱਤ ਸਮੁੰਦਰ ਪਾਰ ਕਰਕੇ ਵਿਦੇਸ਼ੀ ਧਰਤੀ 'ਤੇ ਪੰਜਾਬੀਅਤ ਦੀ ਬਹਾਦਰੀ ਦਾ ਝੰਡਾ ਲਹਿਰਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਵਿਦੇਸ਼ੀਆਂ ਵਾਂਗ ਹਰ ਭਾਰਤੀ ਨੂੰ ਸੈਨਿਕਾਂ ਦੀ ਸਮਰਪਣ ਭਾਵਨਾਵਾਂ ਨੂੰ ਨਹੀਂ ਭੁੱਲਣਾ ਚਾਹੀਦਾ ਹੈ।
ਆਪਣੇ ਸੰਬੋਧਨ ਵਿੱਚ ਸਾਬਕਾ ਫੌਜ ਅਧਿਕਾਰੀ ਬ੍ਰਿਗੇਡੀਅਰ ਜੀ.ਜੇ.ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਪਹਿਲੇ ਵਿਸ਼ਵ ਯੁੱਧ ਦੇ ਫੌਜੀਆਂ ਪ੍ਰਤੀ ਉਦਾਸੀਨਤਾ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਹ ਮਿਊਜ਼ੀਅਮ ਦੇ ਡਾਇਰੈਕਟਰ ਡੋਮਿਨਿਕ ਦੇ ਨਾਲ ਅੰਮ੍ਰਿਤਸਰ ਨੇੜੇ ਸੁਲਤਾਨਵਿੰਡ ਗਏ ਸਨ ਅਤੇ ਸ਼ਹੀਦ ਪੰਜਾਬੀ ਫੌਜੀਆਂ ਦੇ ਪਰਿਵਾਰਾਂ ਨੂੰ ਮਿਲੇ ਸਨ। ਸਮਾਜ ਅਤੇ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਦੀ ਅਣਦੇਖੀ ਅਤੇ ਇੱਥੋਂ ਤੱਕ ਕਿ ਅੰਗਰੇਜ਼ ਸਰਕਾਰ ਵੱਲੋਂ ਬਣਾਈਆਂ ਗਈਆਂ ਉਨ੍ਹਾਂ ਦੀਆਂ ਯਾਦਗਾਰੀ ਸਮਾਰਕਾਂ ਦੀ ਅਣਦੇਖੀ ਵੀ ਫ਼ੌਜੀਆਂ ਪ੍ਰਤੀ ਨਿਰਾਦਰ ਨੂੰ ਦਰਸਾਉਂਦੀ ਹੈ। ਦੂਜੇ ਪਾਸੇ, ਬੈਲਜੀਅਮ ਵਿੱਚ, ਉਨ੍ਹਾਂ ਸੈਨਿਕਾਂ ਦੀ ਯਾਦ ਵਿੱਚ ਸ਼ਾਨਦਾਰ ਸਮਾਰਕ ਬਣਾਏ ਗਏ ਹਨ ਅਤੇ ਹਰ ਸ਼ਾਮ ਰੀਟਰੀਟ ਦੇ ਨਾਲ ਸਲਾਮੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਹਜ਼ਾਰਾਂ ਪਰਿਵਾਰ ਅਜਿਹੇ ਹਨ ਜਿਨ੍ਹਾਂ ਦਾ ਸਰੋਕਾਰ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਹੈ ਅਤੇ ਹੁਣ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਮੇਲੇ ਲਗਾਏ ਜਾਣੇ ਚਾਹੀਦੇ ਹਨ।
ਇਸ ਮੌਕੇ 'ਤੇ ਮੌਜੂਦ ਸਿਖਿਆ ਸੀਕਰਸ ਦੇ ਸੰਸਥਾਪਕ ਅਤੇ ਸਾਬਕਾ ਫੌਜੀ ਕਰਨਲ ਪਰਮਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਫੌਜੀ ਪਹਿਲੀ ਵਾਰ ਵਿਦੇਸ਼ੀ ਧਰਤੀ 'ਤੇ ਉਤਰੇ ਤਾਂ ਉਨ੍ਹਾਂ ਨੂੰ 'ਜੈਂਟਲਮੈਨ ਫਰੌਮ ਇੰਡੀਆ' ਕਿਹਾ ਗਿਆ, ਸ਼ਾਇਦ ਜਰਮਨ ਤੋਂ ਬਚਣ ਲਈ ਸਹਿਯੋਗੀ ਫੌਜਾਂ ਕਿ ਇਹ ਸ਼ਾਇਦ ਆਖਰੀ ਉਮੀਦ ਸੀ। ਉਸ ਸਮੇਂ ਯੂਰਪ ਤੋਂ ਮਿਲਿਆ ਇਹ ਸਨਮਾਨ ਭਾਰਤ ਲਈ ਬੜੇ ਮਾਣ ਵਾਲੀ ਗੱਲ ਸੀ। ਉਨ੍ਹਾਂ ਦੇ ਦਾਦਾ ਸੁਰੇਨ ਸਿੰਘ ਰੰਧਾਵਾ ਵੀ ਇਸ ਲੜਾਈ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ 25 ਸਾਲ ਪਹਿਲਾਂ ਖਾਲਸੇ ਦੀ ਤ੍ਰਿਸ਼ਤਾਬਦੀ ਮੌਕੇ ਉਹ ਮਿਊਜ਼ੀਅਮ ਵੱਲੋਂ ਪੰਜਾਬੀ ਸੈਨਿਕਾਂ ਦੇ ਸਨਮਾਨ ਵਿੱਚ ਕਰਵਾਏ ਗਏ ਪ੍ਰੋਗਰਾਮ ਦਾ ਹਿੱਸਾ ਬਣੇ ਸਨ ਅਤੇ ਬੈਲਜੀਅਮ ਵਾਸੀਆਂ ਵੱਲੋਂ ਦਿਖਾਏ ਗਏ ਪਿਆਰ ਅਤੇ ਸਤਿਕਾਰ ਤੋਂ ਬਹੁਤ ਪ੍ਰਭਾਵਿਤ ਹੋਏ ਸਨ।
ਪਿਛਲੇ ਸਾਲ ਜਦੋਂ ਮਿਊਜ਼ੀਅਮ ਦੇ ਡਾਇਰੈਕਟਰ ਡੋਮਿਨਿਕ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਯੀਪਰਜ਼ ਦੀ ਮਿੱਟੀ ਤੋਂ ਬਣੇ ‘ਕਮਿੰਗ ਵਰਲਡ ਰੀਮੇਂਬਰ ਮੀ’ ਦੇ ਥੀਮ ਦੀਆਂ ਦੋ ਰੇਪਲਿਕਾ ਸਿਖਿਆ ਸੀਕਰਸ ਨੂੰ ਭੇਟ ਕੀਤੀਆਂ ਸਨ। ਇਸ ਤੋਂ ਪਹਿਲਾਂ, ਡੋਮਿਨਿਕ 2006 ਵਿੱਚ ਤਤਕਾਲੀ ਯੂਟੀ ਪ੍ਰਸ਼ਾਸਕ ਲੈਫਟੀਨੈਂਟ ਜਨਰਲ ਜੇਐਫਆਰ ਜੈਕਬ ਨੂੰ ਚੰਡੀਗੜ੍ਹ ਵਿੱਚ ਵੀ ਇਸੇ ਤਰਜ਼ 'ਤੇ ਇੱਕ ਅਜਾਇਬ ਘਰ ਸਮਰਪਿਤ ਕਰਨ ਲਈ ਇੱਕ ਪੱਤਰ ਲਿਖਿਆ ਸੀ, ਜਿਸ ਨੂੰ ਬੈਲਜੀਅਮ ਵੱਲੋਂ ਯੋਗ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਕਰਨਲ ਜੇ.ਐਸ ਮੁਲਤਾਨੀ, ਸਿਖਿਆ ਸੀਕਰਸ ਦੇ ਪਰਮ ਪਾਵਨ ਪਿਯੂਸ਼ ਮਹਾਜਨ (ਟਿੱਮੀ ਮਹਾਜਨ) ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।