ਇੰਸਟਾਗ੍ਰਾਮ ਸਟਾਰ ਨੇ ਆਪਣੀ ਪ੍ਰੇਮਿਕਾ ਤੋਂ ਪ੍ਰੇਸ਼ਾਨ ਹੋ ਕੇ ਸਲਫਾਸ ਨਿਗਲੀ, ਹਾਲਤ ਨਾਜ਼ੁਕ
ਗੁਰਦਾਸਪੁਰ, ਬਾਬੂਸ਼ਾਹੀ ਨੈੱਟਵਰਕ, 25 ਸਤੰਬਰ 2021- ਬਟਾਲਾ ਦੇ ਇੰਸਟਾਗ੍ਰਾਮ ਸਟਾਰ ਦੀਪ ਮਥਾਰੂ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰਵਾਰਿਕ ਮੈਬਰ ਪਿਤਾ ਸੁਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਹਨਾਂ ਦੇ ਪੁੱਤਰ ਨੇ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਸਦੀ ਅਮਰੀਕਾ ਵਿੱਚ ਰਹਿਣ ਵਾਲੀ ਪ੍ਰੇਮਿਕਾ ਦਾ ਕਿਸੇ ਹੋਰ ਨੌਜਵਾਨ ਨਾਲ ਅਫੇਅਰ ਹੈ। ਤਾਂ ਉਸ ਨੇ ਸਲਫਰਾਸ ਖਾ ਲਈ ਜਿਸ ਨਾਲ ਉਸਦੀ ਹਾਲਤ ਵਿਗੜ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਉਸਨੂੰ ਬਟਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਉੱਥੋਂ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਸੂਰਜ ਪ੍ਰਕਾਸ਼ ਸਿੰਘ ਉਰਫ ਦੀਪ ਮਠਾਰੂ ਇੰਟਰਨੈਟ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਉਹ ਆਪਣੇ
ਪਰਿਵਾਰ ਸਮੇਤ ਪੂਰੇ ਵੀਡੀਓ ਇੰਸਟਾਗ੍ਰਾਮ ਸਮੇਤ ਹੋਰ ਐਪਸ 'ਤੇ ਅਪਲੋਡ ਕਰਦਾ ਹੈ. ਦੇਸ਼ ਅਤੇ ਵਿਦੇਸ਼ਾਂ ਤੋਂ ਲੱਖਾਂ ਦਰਸ਼ਕ ਜੁੜੇ ਹਨ ਅਤੇ ਉਸਦੇ ਵੀਡੀਓ ਨੂੰ ਪਸੰਦ ਕਰਦੇ ਹਨ. ਇੰਟਰਨੈਟ ਤੇ ਮਸ਼ਹੂਰ ਹੋਣ ਤੋਂ ਬਾਅਦ, ਸੂਰਜ ਨੂੰ ਅਮਰੀਕਾ ਵਿੱਚ ਰਹਿਣ ਵਾਲੀ ਇੱਕ ਭਾਰਤੀ ਲੜਕੀ ਨਾਲ ਪਿਆਰ ਹੋਣ ਗਿਆ ਸੀ. ਮਾਪਿਆਂ ਨੇ ਦੱਸਿਆ ਕਿ ਸੂਰਜ ਉਸ ਨੂੰ ਬਹੁਤ ਪਿਆਰ ਕਰਦਾ ਸੀ।