ਕਰਮਚਾਰੀ ਆਗੂਆਂ ਨੂੰ ਖੜ੍ਹੇ ਛੱਡ ਤੁਰਦੇ ਬਣੇ ਕਾਂਗਰਸ ਪ੍ਰਧਾਨ ਬਣਾਉਣ ਚਲੇ ਮਨਿਸਟਰ
ਜੀ ਐਸ ਪੰਨੂ
ਪਟਿਆਲਾ,24ਸਤੰਬਰ2021:- ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰੌਨਾ ਯੋਧਿਆਂ ਨੂੰ ਕਾਂਗਰਸ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਘਿਰਾਓ ਨੂੰ ਰੋਕਣ ਲਈ ਪਟਿਆਲਾ ਪ੍ਰਸ਼ਾਸਨ ਵੱਲੋਂ ਭਗਵੰਤ ਸਿੰਘ ਪੀ ਏ ਨੂੰ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਹੀਂ ਉਪ ਮੰਡਲ ਅਫਸਰ ਵਲੋਂ 2:30ਵੱਜੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਫਿਕਸ ਕਰਵਾ ਕੇ ਪੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਨਾਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੂੰ ਦਿਤਾ ਗਿਆ ।
ਕਰਮਚਾਰੀ ਆਗੂ ਤੁਰੰਤ ਚੰਡੀਗੜ੍ਹ ਰਵਾਨਾ ਹੋ ਗਏ, ਪਰੰਤੂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਸੈਂਕੜੇ ਕਾਂਗਰਸੀਆਂ ਨਾਲ ਗੱਲਬਾਤ ਕੀਤੀ ਪਰੰਤੂ ਸਮਾਂ ਦੇ ਕੇ ਬੁਲਾਏ ਹੋਏ ਕਰਮਚਾਰੀ ਆਗੂਆਂ ਨੂੰ ਢਾਈ ਵਜੇ ਤੋਂ ਸੱਤ ਵਜੇ ਤੱਕ ਭੁੱਖੇ ਤਿਹਾਏ ਖੜਿਆਂ ਨੂੰ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਵੀ ਨਹੀਂ ਸੁਣਿਆ ਗਿਆ ਤੇ ਨਵਜੋਤ ਸਿੰਘ ਸਿੱਧੂ ਕਰਮਚਾਰੀ ਆਗੂਆਂ ਨੂੰ ਖ਼ੜੇ ਛੱਡ ਤੁਰਦੇ ਬਣੇ ਗੁੱਸਾਏ ਮੁਲਾਜ਼ਮ ਆਗੂਆਂ ਨੇ ਕਾਂਗਰਸ ਭਵਨ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਮੁਰਦਾਬਾਦ ਦੇ ਨਾਅਰੇ ਲਗਾਏ ਇਸ ਮੌਕੇ ਵਫ਼ਦ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22-ਬੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜ਼ਿਲ੍ਹਾ ਪਟਿਆਲਾ ਪ੍ਰਧਾਨ ਜਗਮੋਹਨ ਸਿੰਘ ਨੌਲੱਖਾ, ਜ਼ਿਲ੍ਹਾ ਚੇਅਰਮੈਨ ਦੀਪ ਚੰਦ ਹੰਸ, ਸਾਥੀ ਰਾਮ ਕਿਸ਼ਨ, ਗੁਰਵਿੰਦਰ ਸਿੰਘ ਮੱਟੂ, ਸਵਰਨ ਸਿੰਘ ਬੰਗਾ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਪ੍ਰਦੀਪ ਕੁਮਾਰ,ਹੈਪੀ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।