ਕੈਨੇਡਾ ਜਾਣ ਵਾਲੇ ਮੁਸਾਫ਼ਿਰ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲਓ ਨਵੇਂ ਹੁਕਮ
ਕੈਨੇਡਾ,23 ਜੂਨ,2021: ਕੈਨੇਡੀਅਨ ਨਾਗਰਿਕ 5 ਜੁਲਾਈ ਤੋਂ ਬਾਅਦ ਹਵਾਈ ਮਾਰਗ ਰਾਹੀਂ ਕੈਨੇਡਾ 'ਚ ਦਾਖ਼ਲ ਹੋ ਸਕਣਗੇ। ਕੈਨੇਡਾ ਸਰਕਾਰ ਵੱਲੋਂ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਗਿਆ। ਇਸ ਲਈ ਸ਼ਰਤ ਇਹ ਹੈ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਡੋਜ਼ ਲਈਆਂ ਹੋਣ ਅਤੇ ਨਾਲ ਹੀ ਉਹ ਕੋਰੋਨਾ ਨੈਗੇਟਿਵ ਹੋਣ। ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਵੈਕਸੀਨ ਦੀਆਂ ਦੋ ਡੋਜ਼ ਫਾਇਜ਼ਰ, ਮੌਡਰਨਾ ਜਾਂ ਐਸਟ੍ਰੇਜੈਨੇਕਾ ਦੀਆਂ ਦੋ- ਡੋਜ਼ ਜਾਂ ਜੌਨਸਨ ਐਂਡ ਜੌਨਸਨ ਦੀ ਇਕ ਡੋਜ਼ ਲਵਾਈ ਹੋਵੇ। ਇਹ ਨਿਯਮ 5 ਜੁਲਾਈ ਰਾਤ 12 ਵਜੇ ਤੋਂ ਲਾਗੂ ਹੋਣਗੇ। ਇਹ ਨਿਯਮ ਸਿਰਫ਼ ਉਨ੍ਹਾਂ ਤੇ ਲਾਗੂ ਹੋਣਗੇ ਜੋ ਪਹਿਲਾਂ ਤੋਂ ਕੈਨੇਡਾ 'ਚ ਆਉਣ ਲਈ ਸਾਰੇ ਮਾਪਦੰਡ ਪੂਰੇ ਕਰਦੇ ਹਨ। ਇਨ੍ਹਾਂ 'ਚ ਕੈਨੇਡੀਅਨ ਨਾਗਰਿਕ, ਪਰਮਾਨੈਂਟ ਰੈਜ਼ੀਡੈਂਸ ਤੇ ਜੋ ਭਾਰਤੀ ਐਕਟ ਦੇ ਅੰਤਰਗਤ ਰਜਿਸਟਰਡ ਹਨ ਉਹ ਸ਼ਾਮਲ ਨੇ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ..
https://www.canada.ca/en/public-health/news/2021/06/government-of-canadas-first-phase-to-easing-border-measures-for-travellers-entering-canada3.html