ਮੀਡੀਆ ਕਰਮੀਆਂ ਦੇ ਹਿੱਤਾਂ-ਹੱਕਾਂ ਲਈ 29 ਜੂਨ ਨੂੰ ਸੈਕਟਰ 17 'ਚ ਇਕੱਠੇ ਹੋਣਗੇ
ਚੰਡੀਗੜ੍ਹ , 26 ਜੂਨ , 2020 :ਲਾਕ ਡਾਊਨ ਤੋਂ ਬਾਅਦ ਮੀਡੀਆ ਕਰਮੀਆਂ ਦੀ ਹੋ ਰਹੀ ਛਾਂਟੀ ਅਤੇ ਆ ਰਹੀਆਂ ਮੁਸ਼ਕਲਾਂ ਦੇ ਮੱਦੇ -ਨਜ਼ਰ ਉਨ੍ਹਾਂ ਦੇ ਹਿੱਤਾਂ ਹੱਕਾਂ ਦੀ ਰਾਖੀ ਲਈ ਪੰਜਾਬ , ਚੰਡੀਗੜ੍ਹ ਤੇ ਰਿਜਨ ਦੇ ਪੱਤਰਕਾਰ 29 ਜੂਨ , ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿਚ ਇਕੱਠੇ ਹੋਣਗੇ . ਇਹ ਨਿਰਨਾ ਅਤੇ ਸੱਦਾ ਮੀਡੀਆ ਕਰਮੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਕੁਝ ਸੀਨੀਅਰ ਪੱਤਰਕਾਰਾਂ ਦੀ ਇੱਥੇ ਹੋਈ ਇੱਕ ਸਾਂਝੀ ਮੀਟਿੰਗ ਤੋਂ ਬਾਅਦ ਕੀਤਾ ਗਿਆ .
ਮੀਟਿੰਗ ਵਿਚੋਂ ਜਾਰੀ ਬਿਆਨ ਇਸ ਤਰ੍ਹਾਂ ਹੈ :
ਕੋਵਿਡ -19 ਸੰਕਟ ਕਾਰਨ ਮੀਡੀਆ ਇੰਡਸਟਰੀ ਵੀ ਪ੍ਰਭਾਵਿਤ ਹੋਈ ਹੈ ਨੂੰ ਲੈ ਕੇ ਟ੍ਰਿਬਿਊਨ ਇੰਪਲਾਈਜ਼ ਯੂਨੀਅਨ, ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ (ਐਨਯੂਜੇ), ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟਜ਼ (ਸੀਪੀਯੂਜੇ), ਇੰਡੀਅਨ ਐਕਸਪ੍ਰੈੱਸ ਇੰਪਲਾਈਜ਼ ਯੂਨੀਅਨ, ਯੂ ਐਨ ਆਈ ਇੰਪਲਾਈਜ਼ ਯੂਨੀਅਨ ਅਤੇ ਸੀਨੀਅਰ ਪੱਤਰਕਾਰਾਂ ਨਾਲ ਇੱਕ ਸਾਰਥਕ ਚਰਚਾ ਹੋਈ । ਇਹ ਵਿਚਾਰ ਪੇਸ਼ ਕੀਤਾ ਗਿਆ ਕਿ ਬਹੁਤ ਸਾਰੀਆਂ ਮੀਡੀਆ ਸੰਸਥਾਵਾਂ ਵੱਲੋਂ ਛਾਂਟੀ ਕੀਤੀ ਜਾ ਰਹੀ ਹੈ ।
ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਅਜਿਹੇ ਮੀਡੀਆ ਪ੍ਰਬੰਧਕਾਂ ਦੁਆਰਾ ਅਜਿਹੀਆਂ ਕਾਰਵਾਈਆਂ ਵਿਰੁੱਧ ਲਹਿਰ ਚਲਾਉਣ ਦੀ ਜ਼ਰੂਰਤ ਹੈ । ਇਹ ਵੀ ਮਹਿਸੂਸ ਕੀਤਾ ਗਿਆ ਕਿ ਸਾਨੂੰ ਮੀਡੀਆ ਸਾਥੀਆਂ ਦੀ ਜਾਨ-ਮਾਲ ਦੀ ਰਾਖੀ ਲਈ ਇਸ ਮਸਲੇ ਨੂੰ ਦਖ਼ਲ ਦੇਣ ਲਈ ਕੇਂਦਰ ਅਤੇ ਰਾਜ ਪੱਧਰ ‘ਤੇ ਸਰਕਾਰ ਕੋਲ ਉਠਾਉਣ ਦੀ ਜ਼ਰੂਰਤ ਹੈ।
ਅੱਗੇ ਇਹ ਵੀ ਮਹਿਸੂਸ ਕੀਤਾ ਗਿਆ ਕਿ ਕੇਂਦਰ ਸਰਕਾਰ ਨੂੰ ਮੀਡੀਆ ਘਰਾਣਿਆਂ ਨੂੰ ਕਿਸੇ ਵਿੱਤੀ ਪੈਕੇਜ ਜਾਂ ਟੈਕਸਾਂ / ਡਿਊਟੀਆਂ ਵਿੱਚ ਕਟੌਤੀ / ਛੋਟਾਂ ਆਦਿ ਰਾਹੀਂ ਕਿਸੇ ਕਿਸਮ ਦੀ ਰਾਹਤ ਜਾਂ ਸਹਾਇਤਾ ਮੁਹੱਈਆ ਕਰਵਾਉਣ ਮਿਲਿਆ ਜਾਵੇ । ਅਤੇ ਖ਼ਾਸਕਰ ਉਹ ਸੰਸਥਾਵਾਂ ਜਿਨ੍ਹਾਂ ਨੇ ਇਸ ਮੁਸ਼ਕਲ ਸਮਿਆਂ ਵਿੱਚ ਕਰਮਚਾਰੀਆਂ ਨੂੰ ਨਹੀਂ ਕੱਢਿਆ । ਉਨ੍ਹਾਂ ਦੀ ਕੇਂਦਰ ਸਰਕਾਰ ਵੱਲੋਂ ਮਦਦ ਕੀਤੀ ਜਾਵੇ ।
ਅਸੀਂ ਸਾਰੇ ਮੀਡੀਆ ਕਰਮਚਾਰੀਆਂ / ਯੂਨੀਅਨਾਂ ਅਤੇ ਮੀਡੀਆ ਸਾਥੀਆਂ ਨੂੰ ਸੋਮਵਾਰ, 29 ਜੂਨ 2020 ਨੂੰ ਸੈਕਟਰ 17 ਪਲਾਜ਼ਾ ਵਿਖੇ ਸਵੇਰੇ 11.00 ਵਜੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ । ਇਹ ਇਕੱਤਰਤਾ ਕੋਵਿਡ ਦਿਸ਼ਾ ਨਿਰਦੇਸ਼ ਤਹਿਤ ਹੋਵੇਗੀ ।