ICANN ਵੱਲੋਂ ਡਾ. ਲਹਿਲ ਨੂੰ ਇੰਟਰਨੈੱਟ ਨੂੰ ਬਹੁਭਾਸ਼ਾਈ ਬਣਾਉਣ ਵਿੱਚ ਪਾਏ ਯੋਗਦਾਨ ਲਈ ਅਚੀਵਮੈਂਟਸਰਟੀਫਿਕੇਟ
ਪਟਿਆਲਾ, 3 ਮਾਰਚ–ਪੂਰੀ ਦੁਨੀਆ ਦੀਆਂ ਵੈੱਬਸਾਈਟਾਂ ਦੇ ਡੋਮੇਨ ਨਾਵਾਂ ਦੀ ਰਜਿਸਟ੍ਰੇਸ਼ਨ ਦਾ ਪ੍ਰਬੰਧਨ ਅਤੇ ਨਿਗਰਾਨੀ ਕਰਨ ਵਾਲੀ ਸੰਸਥਾ ਇੰਟਰਨੈੱਟ ਕਾਰਪੋਰੇਸ਼ਨ ਫਾਰਅਸਾਈਨਡਨੇਮਜ਼ ਐਂਡ ਨੰਬਰਜ਼ (ICANN) ਨੇ ਹਾਲ ਹੀ ਵਿੱਚ ਇੰਟਰਨੈੱਟ ਨੂੰ ਬਹੁਭਾਸ਼ਾਈ ਬਣਾਉਣ ਵਿੱਚ ਪਾਏ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ. ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ, ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਵੱਲੋਂ ਗੁਰਮੁਖੀ ਵਿੱਚ ਵੈੱਬਸਾਈਟਾਂ ਦੇ ਡੋਮੇਨ ਨਾਵਾਂ ਦੀ ਵੈਧਤਾ ਲਈ ਲੇਬਲ ਜੈਨਰੇਸ਼ਨਰੂਲਜ਼ (LGR)ਨੂੰ ਵਿਕਸਿਤ ਕਰਨ ਵਿੱਚ ਨਿਭਾਈ ਗਈ ਭੂਮਿਕਾ ਲਈ ਅਚੀਵਮੈਂਟ ਸਰਟੀਫਿਕੇਟਨਾਲ ਸਨਮਾਨਿਤ ਕੀਤਾ।
ICANN, CDAC ਪੁਣੇ ਅਤੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠਲੀ ਖੋਜ ਟੀਮ ਦੇ ਯਤਨਾਂ ਦੀ ਬਦੌਲਤ ਅੱਜ ਗੁਰਮੁਖੀ ਵਿਚ ਈਮੇਲ ਆਈਡੀ ਦਾ ਨਿਰਮਾਣ ਕਰਨ ਦੇ ਨਾਲ-ਨਾਲ ਗੁਰਮੁਖੀ ਵਿਚ ਵੈੱਬ ਪਤੇ ਵਾਲੀਆਂ ਵੈੱਬਸਾਈਟਾਂ ਦਾ ਨਿਰਮਾਣ ਕਰਨਾ ਸੰਭਵ ਹੋ ਗਿਆ ਹੈ। ਡਾ. ਲਹਿਲਅਨੁਸਾਰਪੰਜਾਬੀਆਂਲਈਇਹਮਾਣਵਾਲੀਗੱਲਹੈਕਿਗੁਰਮੁਖੀਉਹਨਾਂ 16 ਲਿਪੀਆਂਵਿੱਚੋਂਇੱਕਹੈਜਿਨ੍ਹਾਂ ਵਿੱਚ ਕਿਸੇ ਵੈੱਬਸਾਈਟ ਦਾ ਸੰਪੂਰਨ ਨਾਂਵ, ਸਮੇਤ ਟਾਪ ਲੈਵਲ ਡੋਮੇਨ ਨਾਂਵ ਦੇ,ਬਣਾਉਣ ਦੀ ਸਹੂਲਤ ਉਪਲਬਧ ਹੈ। ਇੱਥੋਤੱਕ ਕਿ ਕੱਝ ਗੁਰਮੁਖੀ ਨਾਲੋਂ ਵੀ ਵਧੇਰੇ ਪ੍ਰਚੱਲਿਤਲਿਪੀਆਂਜਿਵੇਂ ਕਿ ਬੰਗਾਲੀ, ਸਿਰੀਲਿਕ (ਰੂਸੀ), ਹਾਨ(ਚੀਨੀ), ਹੰਗੁਲ(ਕੋਰੀਆਈ), ਹਿਰਾਗਾਨਾ (ਜਪਾਨੀ), ਕਤਾਕਾਨਾ(ਜਪਾਨੀ)ਆਦਿਵਿੱਚਵੀਟਾਪਲੈਵਲ ਡੋਮੇਨਨਾਮ ਬਣਾਉਣ ਦੀਸੁਵਿਧਾਨਹੀਂਹੈ।ਇਸ ਤੋਂ ਇਲਾਵਾ ਡਾ. ਲਹਿਲ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਸਿਰਫ਼ ‘.ਭਾਰਤ’ ਐਕਸਟੈਂਸ਼ਨ ਹੀ ਉਪਲਬਧ ਸੀ ਪਰ ਹੁਣ ਟਾਪ ਲੈਵਲ ਡੋਮੇਨ ਨਾਂਵਾਂ ਦੀ ਗੁਰਮੁਖੀ ਵਿੱਚ ਉਪਲਬਧਤਾ ਨਾਲ ਹਰ ਕੋਈ‘.ਪੰਜਾਬ’ ਅਤੇ ‘.ਯੂਕੇ’ ਵਰਗਾ ਕੋਈ ਵੀ ਟਾਪ ਲੈਵਲ ਡੋਮੇਨ ਨਾਂਵ ਖ਼ਰੀਦ ਅਤੇ ਵਰਤ ਸਕਦਾ ਹੈ।
ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ ਲੋਕਾਂ ਲਈ ਗੁਰਮੁਖੀ ਵਿੱਚਟਾਪ ਲੈਵਲ ਡੋਮੇਨ ਨਾਂਵ ਉਪਲਬਧ ਕਰਾਉਣ ਤੋਂ ਪਹਿਲਾਂ ਜਾਅਲੀ ਵੈੱਬਸਾਈਟਾਂ ਜ਼ਰੀਏ ਧੋਖੇ, ਫਰੇਬ, ਫਿਸ਼ਿੰਗ ਆਦਿ ਦੇ ਹਮਲੇ ਤੋਂ ਬਚਾਉਣ ਲਈ ਨਿਯਮ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਗੰਭੀਰ ਤਕਨੀਕੀ ਅਤੇ ਭਾਸ਼ਾ ਵਿਗਿਆਨਿਕ ਵਿਚਾਰ-ਵਟਾਂਦਰੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਸਾਰੇ ਮਸਲਿਆਂ ਨਾਲ ਨਜਿੱਠਣ ਲਈ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਟੀਮ ਜਿਸ ਵਿੱਚ ਭਾਸ਼ਾ ਵਿਗਿਆਨੀ ਡਾ. ਹਰਵਿੰਦਰ ਪਾਲ ਕੌਰ, ਡਾ. ਬੂਟਾ ਸਿੰਘ ਬਰਾੜ ਅਤੇ ਡਾ. ਪਰਮਜੀਤ ਸਿੰਘ ਸਿੱਧੂ ਸ਼ਾਮਿਲ ਸਨ, ਦੁਆਰਾ ਨਿਯਮ ਤਿਆਰ ਕੀਤੇ ਗਏ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ ਬੀ. ਐਸ. ਘੁੰਮਣ ਨੇ ਡਾ. ਲਹਿਲ ਦੀ ਇਸ ਉਪਲਬਧੀ ਉੱਤੇ ਉਨ੍ਹਾਂ ਨੂੰ ਮੁਬਾਰਕਵਾਦ ਦਿੱਤੀ। ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬੀਯੂਨੀਵਰਸਿਟੀਦੀਵੈਬਸਾਈਟ 'ਤੇਬਹੁਤਸਾਰਾਡੇਟਾਅੰਗਰੇਜ਼ੀਅਤੇਪੰਜਾਬੀਦੋਨੋਭਾਸ਼ਾਵਾਂਵਿੱਚਉਪਲਬਧਹੈ ਪਰ ਵੈੱਬਸਾਈਟ ਦਾ ਨਾਂ (punjabiuniversity.ac.in)ਅੰਗਰੇਜ਼ੀ ਵਿੱਚ ਹੈ। ਡਾ. ਘੁੰਮਣ ਅਨੁਸਾਰਉਹਲੋਕਜੋਸਿਰਫ਼ਪੰਜਾਬੀਪੜ੍ਹ-ਲਿਖਸਕਦੇਹਨ, ਲਈਭਾਸ਼ਾਦੀਆਂ ਸੀਮਾਵਾਂਨੂੰਖਤਮਕਰਨਲਈਯੂਨੀਵਰਸਿਟੀਵੈਬਸਾਈਟਦਾ ਪਤਾਛੇਤੀਹੀਗੁਰਮੁਖੀਵਿਚਵੀਉਪਲਬਧਕਰਵਾਇਆਜਾਰਿਹਾਹੈਇਸਨਾਲਅੰਗਰੇਜ਼ੀਦੀਜਾਣਕਾਰੀਨਾਰੱਖਣਵਾਲੇਲੋਕਵੀਆਨਲਾਈਨਜਾ ਕੇਪੰਜਾਬੀ ਯੂਨੀਵਰਸਿਟੀਦੀਵੈੱਬਸਾਈਟਦਾਪੂਰੇ ਨਾਂਗੁਰਮੁਖੀਵਿੱਚ ਭਰ ਕੇਵੈਬਸਾਈਟਨੂੰਖੋਲ੍ਹਸਕਣਗੇ।ਵੈਬਸਾਈਟਾਂ ਦੇ ਨਾਮਗੁਰਮੁਖੀ ਅਤੇ ਹੋਰ ਲਿਪੀਆਂਵਿੱਚਉਪਲਬਧਹੋਣ ਨਾਲਇੰਟਰਨੈੱਟਸਹੀਮਾਇਨੇਵਿੱਚਵਿਸ਼ਵਵਿਆਪੀਅਤੇਬਹੁਭਾਸ਼ਾਈ ਸੰਦ ਦਾ ਰੂਪ ਧਾਰ ਗਿਆ ਹੈ ਅਤੇ ਇਹ ਇੰਟਰਨੈੱਟ ਦੇ ਅੰਤਰਰਾਸ਼ਟਰੀਕਰਨ ਵੱਲ ਇੱਕ ਅਗਲੇਰੇ ਕਦਮ ਵਜੋਂ ਦੇਖਿਆ ਜਾ ਸਕਦਾ ਹੈ।