ਸੰਕੇਤਕ ਤਸਵੀਰ
ਸ਼ਿਮਲਾ, 5 ਅਗਸਤ 2019 - ਸ਼ਿਮਲਾ ਜ਼ਿਲ੍ਹੇ ਦੀ ਚੌਪਾਲ ਤਹਿਸੀਲ 'ਚ ਪੈਂਦੇ ਸ਼ਿਮਲਾ ਤੋਂ 92 ਕਿਲੋਮੀਟਰ ਦੂਰੀ 'ਤੇ ਸਥਿਤ ਮੜਾਵਗ ਪਿੰਡ ਏਸ਼ੀਆ ਦੇ ਸਭ ਤੋਂ ਅਮੀਰ ਪਿੰਡਾਂ 'ਚ ਸ਼ਾਮਲ ਹੋ ਚੁੱਕਾ ਹੈ। ਵਜ੍ਹਾ ਹੈ ਇਥੋਂ ਦੇ ਸੇਬ। ਇਥੋਂ ਦਾ ਹਰ ਟੱਬਰ ਸਲਾਨਾ ਆਮਦਨੀ 70 ਤੋਂ 75 ਲੱਖ ਰੁਪਏ ਕਮਾ ਰਿਹਾ ਹੈ।
ਦੈਨਿਕ ਭਾਸਕਰ 'ਚ ਛਪੀ ਇੱਕ ਰਿਪੋਰਟ ਮੁਤਾਬਕ ਇਸ ਪਿੰਡ ਦੇ ਲੋਕਾਂ ਨੇ ਸੇਬ ਦੀ ਖੇਤੀ ਕਰ ਕੇ ਏਸ਼ੀਆ 'ਚੋਂ ਸਭ ਤੋਂ ਅਮੀਰ ਪਿੰਡ ਬਣਾ ਦਿੱਤਾ ਹੈ। ਇਸ ਪਿੰਡ ਦੀ ਅਬਾਦੀ 1800 ਦੇ ਕਰੀਬ ਹੈ ਤੇ ਇਸ ਸਾਲ ਉਮੀਦ ਲਾਈ ਜਾ ਰਹੀ ਹੈ ਕਿ ਇਥੋਂ 7 ਲੱਖ ਦੇ ਕਰੀਬ ਪੇਟੀਆਂ ਸੇਬਾਂ ਦੀਆਂ ਨਿੱਕਲਣ ਦੀ ਉਮੀਦ ਹੈ। ਖ਼ਬਰ ਮੁਤਾਬਕ ਸਾਲ 1990 'ਚ ਪਹਿਲੀ ਵਾਰ ਕਿਸਾਨ ਹੀਰਾ ਸਿੰਘ ਡੋਗਰਾ ਨੇ ਸੇਬ ਦਾ ਦਰੱਖਤ ਲਾਇਆ ਸੀ ਅਤੇ ਉਸਦਾ ਇਹ ਬੂਟਾ ਹੌਲੀ ਹੌਲੀ ਪੂਰੇ ਪਿੰਡ ਲਈ ਸੇਧ ਬਣਦਾ ਗਿਆ। ਜਾਣਕਾਰੀ ਮੁਤਾਬਕ ਇਸ ਪਿੰਡ 'ਚੋਂ ਹਰ ਸਾਲ 12 ਤੋਂ 15 ਲੱਖ ਬਕਸੇ ਸੇਬ ਦੇ ਦੁਨੀਆ ਭਰ 'ਚ ਜਾਂਦੇ ਹਨ।