ਨਵੀਂ ਦਿੱਲੀ, 24 ਜਨਵਰੀ 2019 - ਭਾਰਤ 'ਚ ਰਾਤ ਦੇ ਸਮੇਂ ਇੰਟਰਨੈੱਟ ਸਪੀਡ ਦਿਨ ਦੇ ਮੁਕਾਬਲੇ 4.5 ਗੁਣਾ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ੪ਜੀ ਡਾਊਨਲੋਡ ਸਪੀਡ ਔਸਤਨ 6.5 ਐਮਬੀਪੀਐਸ ਤੋਂ ਵੀ ਘੱਟ ਮਿਲਦੀ ਹੈ। ਰਾਤ 12 ਵਜੇ ਤੋਂ ਬਾਅਦ ਇਹ ਸਪੀਡ ਵਧਣਾ ਸ਼ੁਰੂ ਹੋ ਜਾਂਦੀ ਹੈ।
ਲੰਡਨ ਦੀ ਵਾਇਰਲੈੱਸ ਮੈਪਿੰਗ ਕੰਪਨੀ ਸਿਗਨਲ ਨੇ ਭਾਰਤ ਦੇ ਸ਼ਹਿਰਾਂ 'ਤੇ ਰਿਪੋਰਟ ਜਾਰੀ ਕੀਤੀ ਹੈ ਜਿਸ 'ਚ ਕੰਪਨੀ ਨੇ ਕਿਹਾ ਕਿ ਰਾਤ 10 ਵਜੇ ਡਾਊਨਲੋਡ ਸਪੀਡ ਸਭ ਤੋਂ ਘੱਟ 3.7 ਐਮਬੀਪੀਐਸ ਅਤੇ ਤੜਕੇ 4 ਵਜੇ ਸਾਢੇ ਚਾਰ ਗੁਣਾ ਜਾਣਿਕਿ 16.8 ਐਮਬੀਪੀਐਸ ਰਹਿੰਦੀ ਹੈ।