ਨਵੀਂ ਦਿੱਲੀ, 1 ਜਨਵਰੀ 2019 - ਅੱਖਾਂ ਤੋਂ ਨਾ ਦੇਖ ਸਕਦੇ ਲੋਕਾਂ ਨੂੰ ਨੋਟਾਂ ਦੀ ਪਹਿਚਾਣ ਕਰਾਉਣ ਲਈ ਭਾਰਤੀ ਰਿਜ਼ਰਵ ਬੈਂਕ ਇੱਕ ਮੋਬਾਈਲ ਫੋਨ ਅਧਾਰਤ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ 'ਚ ਕਰੀਬ 80 ਲੱਖ ਅਜਿਹੇ ਨਾਗਰਿਕ ਹਨ ਜਿੰਨ੍ਹਾਂ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਇਸ ਵੇਲੇ, ਇੰਟੈਗਲੀਓ ਦੀ ਛਪਾਈ-ਆਧਾਰਿਤ ਪਛਾਣ ਦੇ ਨਿਸ਼ਾਨ 100 ਅਤੇ ਇਸ ਤੋਂ ਉੱਪਰ ਦੇ ਨੋਟਾਂ 'ਤੇ ਬਣੇ ਹਨ ਜਿੰਨ੍ਹਾਂ ਨਾਲ ਰੁਪਇਆਂ ਦੀ ਪਛਾਣ ਕਰਨ ਵਿੱਚ ਅੰਨ੍ਹੇ ਲੋਕਾਂ ਨੂੰ ਮਦਦ ਮਿਲਦੀ ਹੈ।
ਰਿਜ਼ਰਵ ਬੈਂਕ ਨੇ ਜੂਨ 2018 ਵਿਚ ਇਕ ਮਸ਼ੀਨਰੀ ਤਿਆਰ ਕਰਨ ਦੀ ਗੱਲ ਕੀਤੀ ਸੀ, ਜੋ ਨੋਟਾਂ ਦੀ ਪਛਾਣ ਕਰਨ ਵਿਚ ਮਦਦ ਕਰੇਗੀ। ਹੁਣ ਕੁਝ ਮਹੀਨਿਆਂ ਬਾਅਦ, ਫੈਡਰਲ ਬੈਂਕ ਨੇ ਟੈਂਡਰ ਜਾਰੀ ਕੀਤਾ । ਟੈਂਡਰ ਦੇ ਅਨੁਸਾਰ, ਬੈਂਕਨੋਟ ਦੀ ਪਹਿਚਾਣ ਲਈ ਡਿਵਾਈਸ ਨੂੰ 2 ਸੈਕਿੰਡ ਤੋਂ ਜ਼ਿਆਦਾ ਨਹੀਂ ਲੈਣਾ ਚਾਹੀਦਾ।