← Go Back
ਆਇਨਸਟਾਈਨ ਦੀ ਡੇਢ ਸਫ਼ਾ ਚਿੱਠੀ ਕਰੋੜਾਂ 'ਚ ਵਿਕੀ
ਨਿਊਯਾਰਕ, 6 ਦਸੰਬਰ 2018 : ਅਲਬਰਟ ਆਇਨਸਟਾਈਨ ਦੁਆਰਾ ਧਰਮ ਦੇ ਸੰਕਲਮ ਸਬੰਧੀ ਲਿਖੀ ਇਕ ਚਿੱਠੀ 2.9 ਮਿਲੀਅਨ ਡਾਲਰ (ਲਗਭਗ 21 ਕਰੋੜ) ਦੀ ਵਿਕੀ। ਇਹ ਚਿੱਠੀ ਸਾਲ 1954 ਵਿਚ ਲਿਖੀ ਗਈ ਸੀ। ਕ੍ਰਿਸਟੀ ਦੀ ਰੌਕਫੈਲਰ ਸੈਂਟਰ ਦੀ ਨਿਲਾਮੀ ਵਿਚ "ਗੌਡ ਲੈਟਰ" ਨੂੰ 1.5 ਮਿਲੀਅਨ ਡਾਲਰ ਮਿਲਣ ਦੀ ਆਸ ਸੀ। 74 ਸਾਲਾ ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀ ਨੇ ਜਰਮਨ ਫਿਲਾਸਫ਼ਰ ਐਰਿਕ ਗੁਟਕਿੰਡ ਦੇ ਇਕ ਕੰਮ ਦੇ ਜਵਾਬ ਵਿਚ ਉਸਨੂੰ ਡੇਢ ਸਫਿਆਂ ਦਾ ਇਹ ਨੋਟ ਲਿਖਿਆ ਸੀ। ਰਿਪੋਰਟਾਂ ਮੁਤਾਬਕ ਆਇਨਸਟਾਈਨ ਨੇ ਇਹ ਚਿੱਠੀ ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ ਲਿਖੀ ਗਈ ਸੀ। ਜਿਸ 'ਚ ਉਸਨੇ ਆਪਣੇ ਧਾਰਮਿਕ ਅਤੇ ਫਿਲੌਸਫੀ ਦੇ ਵਿਚਾਰਾਂ ਨੂੰ ਪ੍ਰਗਟਾਇਆ ਸੀ।
Total Responses : 189