ਆਈਫੋਨ ਦੀ ਬੈਟਰੀ ਤੋਂ ਤੰਗ ਯੂਜ਼ਰ ਲਈ ਨਵੀਂ ਬੈਟਰੀ ਬਦਲਣ ਦਾ ਸੁਨਹਿਰੀ ਮੌਕਾ, ਪੜ੍ਹੋ ਖ਼ਬਰ
ਨਵੀਂ ਦਿੱਲੀ, 5 ਦਸੰਬਰ 2018 - ਆਈਫੋਨ ਦੀ ਬੈਟਰੀ ਇੱਕ ਸਾਲ ਤੋਂ ਵੱਧ ਸਮੇਂ ਤੱਕ ਵਰਤੋਂ ਕਰਨ ਤੋਂ ਬਾਅਦ ਬੜੀ ਤੇਜ਼ੀ ਨਾਲ ਡਿਸਚਾਰਜ ਹੋ ਜਾਂਦੀ ਹੈ। ਜਿਸਨੂੰ ਘੱਟ ਕੀਮਤ 'ਤੇ ਬਦਲਾਉਣ ਦਾ ਹੁਣ ਐਪਲ ਨੇ ਸਨਹਿਰੀ ਮੌਕਾ ਦਿੱਤਾ ਹੈ। ਮਹਿਜ਼ $29 (ਲੱਗਭਗ 2000 ਰੁਪਏ) ਵਿੱਚ ਐਪਲ ਦੇ ਬੈਟਰੀ ਬਦਲੀ ਜਾ ਸਕਦੀ ਹੈ।
ਇਹ ਪੇਸ਼ਕਸ਼ 31 ਦਸੰਬਰ ਨੂੰ ਸਮਾਪਤ ਹੋਣ ਵਾਲੀ ਹੈ। ਇਹ ਪੇਸ਼ਕਸ਼ ਆਈਫੋਨ SE, ਆਈਫੋਨ 6, ਆਈਫੋਨ 6 ਪਲੱਸ, ਆਈਫੋਨ 6 ਐਸ, ਆਈਫੋਨ 6 ਐਸ ਪਲੱਸ, ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8, ਆਈਫੋਨ 8 ਪਲੱਸ ਤੇ ਆਈਫ਼ੋਨ ਐਕਸ ਉੱਤੇ ਮਿਲ ਰਹੀ ਹੈ।
ਸਾਰੇ ਐਪਲ ਰਿਟੇਲ ਸਟੋਰਾਂ ਤੇ ਐਪਲ ਸਰਵਿਸ ਪ੍ਰੋਵਾਈਡਰਸ ਕੋਲ ਘੱਟ ਦਰ 'ਤੇ ਬੈਟਰੀ ਬਦਲੀ ਜਾ ਸਕਦੀ ਹੈ। ਆਈਫ਼ੋਨ ਨੂੰ ਕਿਸੇ ਐਪਲ ਸੈਂਟਰ ਵਿੱਚ ਵੀ ਬਦਲਣ ਲਈ ਭੇਜਿਆ ਜਾ ਸਕਦਾ ਹੈ। ਕੰਪਨੀ ਡੀਗਰੇਡ ਬੈਟਰੀ ਨੂੰ ਬਦਲਣ ਲਈ ਪੰਜ ਦਿਨ ਦਾ ਵਕਤ ਲਵੇਗੀ।