ਟੈਸਟੀਕਲ ਕੈਂਸਰ ਦਾ ਪਤਾ ਲਾਉਣ ਲਈ ਦੁਨੀਆਂ ਦੀ ਪਹਿਲੀ ਰੋਬੋਟਿਕ ਮਸ਼ੀਨ ਹੋਈ ਲਾਂਚ
ਆਕਲੈਂਡ, 17 ਨਵੰਬਰ 2018 - ਨਿਊਜ਼ੀਲੈਂਡ 'ਚ ਟੈਸਟੀਕਲ ਕੈਂਸਰ ਦਾ ਪਤਾ ਲਾਉਣ ਲਈ ਇੱਕ ਮਸ਼ੀਨ ਲਾਂਚ ਕੀਤੀ ਗਈ ਹੈ ਜਿਸ ਨਾਲ ਹੁਣ ਟੈਸਟੀਕਲ ਕੈਂਸਰ ਬਾਰੇ ਪਤਾ ਲਾਇਆ ਜਾ ਸਕੇਗਾ। ਇਹ ਮਸ਼ੀਨਾਂ ਇੱਕ ਬੂਥ ਦੀ ਤਰ੍ਹਾਂ ਲਾਈਆਂ ਜਾਣਗੀਆਂ। ਜਿਥੇ ਕੋਈ ਵੀ ਵਿਅਕਤੀ ਖੜ੍ਹਾ ਹੋ ਕੇ ਜਾਂਚ ਕਰ ਸਕਦਾ ਹੈ।ਟੈਸਟੀਕਲ ਕੈਂਸਰ ਆਮ ਤੌਰ 'ਤੇ 15 ਤੋਂ 45 ਸਾਲ ਦੀ ਉਮਰ ਦੇ ਪੁਰਸ਼ਾਂ ਨੂੰ ਹੁੰਦਾ ਹੈ।
ਆਕਲੈਂਡ ਦੇ ਐਕਸਪੋ ਬਿਗ ਬੋਆਏ ਟੋਆਇਜ਼ 'ਚ 'ਟੈਸਟੀਮੈਟਿਕ' ਨਾਮੀ ਇਸ ਮਸ਼ੀਨ ਨੂੰ ਪ੍ਰਦਰਸ਼ਨੀ 'ਚ ਰੱਖਿਆ ਗਿਆ। ਮਸ਼ੀਨ 'ਚ ਵਿਅਕਤੀ ਦੇ ਟੈਸਟੀਕਲਜ਼ ਚੈੱਕ ਕਰਨ ਲਈ ਇੱਕ ਆਰਟੀਫੀਸ਼ੀਅਲ ਹੱਥ ਵੀ ਲਾਇਆ ਗਿਆ ਹੈ। ਜਿਸ ਨਾਲ ਪੀੜਤ ਵਿਅਕਤੀ ਨੂੰ ਕੋਈ ਦਰਦ ਵੀ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਇਸ ਬਿਮਾਰੀ ਦਾ ਪਤਾ ਲਾਉਣ ਲਈ ਡਾ. ਟੈਸਟੀਕਲ 'ਚ ਛੋਟਾ ਸੁਰਾਖ ਕਰਦਾ ਹੈ ਜਿਸ ਨਾਲ ਕਾਫੀ ਦਰਦ ਹੁੰਦਾ ਹੈ। ਪੁਰਸ਼ਾਂ 'ਚ ਟੈਸਟੀਕਲ ਕੈਂਸਰ ਹੋਣ ਦਾ ਕਾਫੀ ਜ਼ਿਆਦਾ ਖਤਰਾ ਹੁੰਦਾ ਹੈ।
ਪਰ ਜੇਕਰ ਸਹੀ ਸਮੇਂ 'ਤੇ ਇਸਦਾ ਪਤਾ ਲਾਇਆ ਜਾਵੇ ਤਾਂ ਇਸਦਾ ਇਲਾਜ ਬਹੁਤ ਆਸਾਨ ਹੈ। ਟੈਸਟੀਕਲ ਕੈਂਸਰ ਨਿਊਜ਼ੀਲੈਂਡ ਮੁਤਾਬਕ, ਇਸ ਕੈਂਸਰ ਦੇ 90 ਪ੍ਰਤੀਸ਼ਤ ਮਾਮਲੇ ਠੀਕ ਹੋ ਜਾਂਦੇ ਹਨ। ਇਸ ਬਿਮਾਰੀ 'ਚ ਟੈਸਟੀਕਲ 'ਚ ਬਿਨਾ ਦਰਦ ਹੋਏ ਸੋਜਿਸ਼ ਆ ਜਾਂਦੀ ਹੈ। ਟੈਸਟੀਕਲ ਦਾ ਆਕਾਰ ਬਦਲ ਜਾਂਦਾ ਹੈ । ਬ੍ਰਿਟੇਨ 'ਚ ਹਰ ਸਾਲ 2200 ਪੁਰਸ਼ਾਂ ਨੂੰ ਟੈਸਟੀਕਲ ਕੈਂਸਰ ਦਾ ਇਲਾਜ ਕਰਾਉਣਾ ਪੈ ਰਿਹਾ ਹੈ।