ਫੋਟੋ ਧੰਨਵਾਦ - Coringa Wildlife Sanctuary
1970 ਤੋਂ ਦੁਨੀਆਂ ਦੇ 60% ਜੰਗਲੀ ਜੀਵ ਹੋਏ ਤਬਾਹ - ਵਿਗਿਆਨੀਆਂ ਦੀ ਮਨੁੱਖਤਾ ਲਈ ਚੇਤਾਵਨੀ
ਸਵਿਟਜ਼ਰਲੈੰਡ, 30 ਅਕਤੂਬਰ 2018 - ਵਰਲਡ ਵਾਈਲਡਲਾਈਫ ਫੰਡ ਦੀ ਤਾਜ਼ਾ ਰਿਪੋਰਟ ਅਨੁਸਾਰ ਦੁਨੀਆਂ 'ਚੋਂ ਮਨੁੱਖਤਾ ਨੇ 1970 ਤੋਂ ਲੈ ਕੇ ਹੁਣ ਤੱਕ 60% ਜੀਵ - ਪੰਛੀਆਂ, ਮੱਛੀਆਂ, ਸੱਪਾਂ ਆਦਿ ਨੂੰ ਖਤਮ ਕਰ ਦਿੱਤਾ ਹੈ। ਦੁਨੀਆਂ ਦੇ ਪ੍ਰਮੁੱਖ ਵਿਗਿਆਨੀਆਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜੰਗਲੀ ਜੀਵਾਂ ਦੀ ਤਬਾਹੀ ਹੁਣ ਇਕ ਐਮਰਜੈਂਸੀ ਦੌਰ 'ਚੋਂ ਗੁਜ਼ਰ ਰਹੀ ਹੈ, ਜੋ ਕਿ ਸੱਭਿਅਤਾ ਲਈ ਵੱਡੇ ਖਤਰੇ ਦੀ ਘੰਟੀ ਹੈ।
ਡਬਲਯੂ ਡਬਲਯੂ ਐੱਫ ਦੁਆਰਾ ਪੇਸ਼ ਕੀਤੀ ਗਈ ਇੱਕ ਪ੍ਰਮੁੱਖ ਰਿਪੋਰਟ ਵਿੱਚ ਦੁਨੀਆ ਭਰ ਦੇ 59 ਵਿਗਿਆਨੀਆਂ ਨੂੰ ਸ਼ਾਮਿਲ ਕੀਤਾ ਗਿਆ ਜਿਸ 'ਚ ਉਨ੍ਹਾਂ ਜੰਗਲੀ ਜੀਵਾਂ ਦੇ ਵਧ ਰਹੇ ਕਤਲੇਆਮ ਬਾਰੇ ਰਿਸਰਚ ਕੀਤੀ ਗਈ। ਖੋਜ 'ਚ ਉਨ੍ਹਾਂ ਦੇਖਿਆ ਕਿ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ, ਚਾਹੇ ਉਹ ਕਿਸੇ ਵੀ ਰੂਪ 'ਚ ਹੀ ਕਿਉਂ ਨਾ ਹੋਵੇ, ਜੰਗਲੀ ਜੀਵਾਂ ਨੂੰ ਤਬਾਹ ਕਰ ਰਿਹਾ ਹੈ। ਕਲਈਮੇਟ ਚੇਂਜ ਵੀ ਇੰਨ੍ਹਾਂ ਜੀਵਾਂ ਦੀ ਤਬਾਹੀ ਦਾ ਵੱਡਾ ਕਾਰਨ ਬਣਿਆ ਹੈ।
ਮਾਹਿਰਾਂ ਅਨੁਸਾਰ ਇਹ ਵੇਲਾ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਕਈ ਬੇਹੱਦ ਐਮਰਜੈਂਸੀ ਦਾ ਵੇਲਾ ਹੈ। ਜਿਸ ਲਈ ਮਨੁੱਖ ਨੂੰ ਆਪਣੀ ਅਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਪ੍ਰਦੂਸ਼ਣ 'ਤੇ ਕੰਟਰੋਲ ਕਰਨਾ ਹੋਵੇਗਾ।