ਨਵੀਂ ਦਿੱਲੀ, 1 ਅਕਤੂਬਰ 2018 - ਮੋਬਾਈਲ ਕੰਪਨੀਆਂ ਨੂੰ ਗ੍ਰਾਹਕ ਵੈਰੀਫਿਕੇਸ਼ਨ ਕਰਨ ਲਈ ਹੁਣ ਅਧਾਰ ਨੰਬਰ ਦੀ ਵਰਤੋਂ ਬੰਦ ਕਰਨ ਦੀ ਯੋਜਨਾ ਬਣਾ ਕੇ ਦੇਣੀ ਹੋਵੇਗੀ। ਯੂ.ਆਈ.ਡੀ.ਏ.ਆਈ ਨੇ ਸੋਮਵਾਰ ਨੂੰ ਟੈਲੀਕਾਮ ਕੰਪਨੀਆਂ ਨੂੰ 15 ਦਿਨਾਂ ਤੱਕ ਡੀ-ਲਿੰਕਿੰਗ ਪਲਾਨ ਬਣਾ ਕੇ ਭੇਜਣ ਲਈ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਯੂ.ਆਈ.ਡੀ.ਏ.ਆਈ ਨੇ ਇਹ ਨਿਰਦੇਸ਼ ਦਿੱਤੇ ਹਨ। ਕੋਰਟ ਨੇ 26 ਸਤੰਬਰ ਨੂੰ ਨਵੀਂ ਸਿਮ ਲੈਣ ਅਤੇ ਵੈਰੀਫਿਕੇਸ਼ਨ ਕਰਨ ਲਈ ਆਧਾਰ ਦੀ ਜਰੂਰਤ ਖਤਮ ਕਰ ਦਿੱਤੀ ਸੀ।