ਚੰਡੀਗੜ੍ਹ, 7 ਸਤੰਬਰ 2018 - ਪੈਟਰੋਲ-ਡੀਜ਼ਲ ਦੇ ਹਰ ਰੋਜ਼ ਵੱਧ ਰਹੇ ਰੇਟ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਰਹੀ ਹੈ। ਅੱਜ ਵੀ ਤੇਲ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ। ਇਸਦੇ ਖਿਲਾਫ ਹੁਣ ਵਿਰੋਧੀਆਂ ਨੇ ਮੋਦੀ ਸਰਕਾਰ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਹੁਣ ਵਿਰੋਧੀ ਪਾਰਟੀਆਂ ਨਾਲ ਮਿਲ ਕੇ 10 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦੇ ਇਲਾਵਾ ਵਿਆਪਕ ਮਹਿੰਗਾਈ ਦਾ ਮੁੱਦਾ ਵੀ ਕਾਂਗਰਸ ਇਸ ਭਾਰਤ ਬੰਦ ਵਿਚ ਚੁੱਕੇਗੀ।
ਕਾਂਗਰਸ ਨੇ ਐੱਨਡੀਏ 'ਤੇ ਜਨਤਾ ਦੀ ਕਮਾਈ ਲੁੱਟਣ ਦੇ ਦੋਸ਼ ਲਗਾਉਂਦੇ ਹੋਏ ਪਾਰਟੀ ਨੇ ਕਿਹਾ ਹੈ ਕਿ ਚਾਰ ਸਾਲ ਵਿਚ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ ਟੈਕਸ ਤੋਂ ਸਾਢੇ ਗਿਆਰਾਂ ਲੱਖ ਕਰੋੜ ਦੀ ਵਸੂਲੀ ਕੀਤੀ ਹੈ। ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦੇ ਇਲਾਵਾ ਵਿਆਪਕ ਮਹਿੰਗਾਈ ਦਾ ਮੁੱਦਾ ਵੀ ਕਾਂਗਰਸ ਇਸ ਭਾਰਤ ਬੰਦ ਵਿਚ ਚੁੱਕੇਗੀ। ਭਾਰਤ ਬੰਦ ਦੌਰਾਨ ਪਾਰਟੀ ਪੂਰੇ ਦੇਸ਼ ਵਿਚ ਭਾਜਪਾ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰੇਗੀ।
ਖ਼ਬਰ ਦੇ ਹੋਰ ਵੇਰਵਿਆਂ ਲਈ ਨਿਊਜ਼-18 ਖਬਰ ਪੜ੍ਹੋ :-
https://punjab.news18.com/news/national/congress-calls-for-bharat-bandh-against-fuel-prices-hike-on-september-10-36541.html