ਏਜੰਸੀ
ਨਵੀਂ ਦਿੱਲੀ, 19 ਜੁਲਾਈ 2018 - ਵਟਸਐਪ 'ਤੇ ਧੜਾ-ਧੜ ਮੈਸੇਜ ਫਾਰਵਰਡ ਕਰਨ ਵਾਲਿਆਂ ਲਈ ਮਾੜੀ ਖਬਰ ਹੈ। ਕਿਉਂਕਿ ਬਹੁਤ ਹੀ ਜਲਦ ਹੁਣ ਵਟਸੈਪ ਸੰਦੇਸ਼ ਅੱਗੇ ਦੀ ਅੱਗੇ ਭੇਜਣ 'ਤੇ ਪਾਬੰਦੀ ਲਾਉਣ ਜਾ ਰਿਹਾ ਹੈ। ਵੀਰਵਾਰ ਨੂੰ ਇਕ ਬਲਾਗ ਪੋਸਟ 'ਚ ਵਟਸਐਪ ਨੇ ਇਹ ਐਲਾਨ ਕੀਤਾ ਕਿ ਉਹ ਭਾਰਤ 'ਚ ਪੰਜ ਜਾਣਿਆਂ ਤੋਂ ਵੱਧ ਨੂੰ ਇੱਕੋ ਸੰਦੇਸ਼ ਫਾਰਵਰਡ ਕਰਨ 'ਤੇ ਪਾਬੰਦੀ ਲਾਉਣ ਜਾ ਰਹੇ ਹਨ। ਜਿਸ ਨਾਲ ਜਾਅਲੀ ਖ਼ਬਰਾਂ ਦੇ ਪਸਾਰੇ 'ਚ ਕਮੀ ਆਏਗੀ।
ਇਸਤੋਂ ਪਹਿਲਾਂ ਭਾਰਤ ਸਰਕਾਰ ਵਟਸਐਪ ਨੂੰ ਜਾਅਲੀ ਖ਼ਬਰਾਂ 'ਤੇ ਨਕੇਲ ਨਾ ਪਾਉਣ ਲਈ ਫਿਟਕਾਰ ਲਗਾ ਚੁੱਕੀ ਹੈ। ਜਿਸ ਤੋਂ ਬਾਅਦ ਵਟਸਐਪ ਨੇ ਗਰੁੱਪ ਐਡਮਿਨ ਦੀ ਮਨਜੂਰੀ ਤੋਂ ਬਗੈਰ ਗਰੁੱਪ 'ਚ ਕੋਈ ਵੀ ਵੀਡੀੳ ਪੋਸਟ ਨਾ ਕਰਨ ਦਾ ਵਿਕਲਪ ਪੇਸ਼ ਕੀਤਾ ਸੀ ਤੇ ਹੁਣ ਵਟਸਐਪ ਆਪਣੇ ਇਹ ਨਵੇਂ ਟੂਲ ਦੀ ਟੈਸਟਿੰਗ ਕਰ ਰਿਹਾ ਹੈ।
ਇਸ ਖ਼ਬਰ ਦੇ ਹੋਰ ਵੇਰਵਿਆਂ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ :-
http://www.babushahi.com/full-news.php?id=76287