ਨੀਊਯਾਰਕ, (ਏਜੰਸੀ) - ਇੱਕ ਨਵੇਂ ਅਧਿਐਨ 'ਚ ਸਮਾਰਟਫੋਨ ਨਾਲ ਸਬੰਧਤ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਕਿ ਤੁਹਾਡੇ ਐਂਡਰੌਇਡ ਫੋਨ 'ਤੇ ਕੁਝ ਐਪਲੀਕੇਸ਼ਨਾਂ ਅਜਿਹੀਆਂ ਹਨ ਜੋ ਤੁਹਾਡੀ ਹਰ ਸੀਕਰੇਸੀ ਨੂੰ ਕਿਸੇ ਥਰਡ ਪਾਰਟੀ ਨੂੰ ਭੇਜਦੀਆਂ ਰਹਿੰਦੀਆਂ ਹਨ। ਸਕਰੀਨ ਰਿਕਾਰਡਿੰਗ ਦੇ ਨਾਲ-ਨਾਲ, ਤੁਹਾਡੇ ਪਾਸਵਰਡ, ਕ੍ਰੈਡਿਟ ਕਾਰਡ ਡਿਟੇਲ ਅਤੇ ਹੋਰ ਬਹੁਤ ਕੁਝ ਜੋ ਤੁਸੀਂ ਕਿਸੇ ਹੋਰ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ। ਬੋਸਟਨ ਦੇ ਨਾਰਥਈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਚਫੈਂਸ ਨੇ ਕਿਹਾ, "ਅਸੀਂ ਦੇਖਿਆ ਹੈ ਕਿ ਹਰ ਐਪ ਵਿੱਚ ਤੁਹਾਡੀ ਸਕ੍ਰੀਨ ਅਤੇ ਤੁਹਾਡੇ ਦੁਆਰਾ ਲਿਖੀ ਗਈ ਕਿਸੇ ਵੀ ਚੀਜ਼ ਨੂੰ ਰਿਕਾਰਡ ਕਰਨ ਦੀ ਸਮਰੱਥਾ ਹੈ।" ਖੋਜ ਦੇ ਨਤੀਜਿਆ ਨੂੰ Privacy Enhancing Technology Symposium Conference ਬਾਰਸੀਲੋਨਾ 'ਚ ਪੇਸ਼ ਕੀਤਾ ਜਾਵੇਗਾ।
ਇਸ ਪੂਰੇ ਅਧਿਐਨ ਲਈ ਟੀਮ ਨੇ ਵਿਦਿਆਰਥੀਆਂ ਦੁਆਰਾ ਲਿਖੇ ਇੱਕ ਆਟੋਮੇਟਿਡ ਟੈਸਟ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ, ਐਂਡਰੌਇਡ ਓਪਰੇਟਿੰਗ ਸਿਸਟਮ 'ਤੇ 17,000 ਤੋਂ ਵੱਧ ਪ੍ਰਸਿੱਧ ਐਪਸ ਦਾ ਵਿਸ਼ਲੇਸ਼ਣ ਕੀਤਾ ਹੈ। ਕੁੱਲ ਮਿਲਾ ਕੇ, 17,000 ਐਪਸ ਵਿੱਚੋਂ 9,000 ਐਪਸ ਅਜਿਹੀਆਂ ਹਨ ਜੋ ਆਪਣੇ ਆਪ ਹੀ ਤੁਹਾਡੇ ਸਮਾਰਟਫੋਨ ਦਾ ਸਕ੍ਰੀਨਸ਼ਾਟ ਲੈ ਸਕਦੀਆਂ ਹਨ ਅਤੇ ਬਕਾਇਦਾ ਸਕ੍ਰੀਨਸ਼ਾਟ ਖਿੱਚ ਕੇ ਥਰਡ ਪਾਰਟੀ ਨੂੰ ਭੇਜ ਵੀ ਰਹੀਆਂ ਹਨ।
ਯੂਨੀਵਰਸਿਟੀ ਵਿਚ ਪ੍ਰੋਫੈਸਰ ਕ੍ਰਿਸਟੋ ਵਿਲਸਨ ਅਨੁਸਾਰ ਫਿਲਹਾਲ ਕਿਸੇ ਵੀ ਐਪ 'ਚ ਇੰਨੀ ਤਕਨੀਕ ਨਹੀਂ ਹੈ ਕਿ ਉਹ ਤੁਸਡੇ ਫੋਨ ਦੀ ਵਾਇਸ ਰਿਕਾਰਡ ਕਰ ਸਕੇ। ਵਿਲਸਨ ਨੇ ਇਹ ਵੀ ਕਿਹਾ ਕਿ ਇਨ੍ਹਾਂ ਐਪਸ ਵੱਲੋਂ ਬਿਨਾ ਯੂਜ਼ਰ ਨੂੰ ਕੋਈ ਨੋਟੀਫਿਕੇਸ਼ਨ ਦਿੱਤਿਆਂ ਹੀ ਡਾਟਾ ਲੀਕ ਕੀਤਾ ਜਾਂਦਾ ਹੈ। ਜੋ ਕਿ ਸੱਚ ਮੁੱਚ ਹੀ ਬਹੁਤ ਖ਼ਤਰਨਾਕ ਹੈ। ਹੈੱਡ ਐਂਡ ਫੇਸ ਪੇਨ ਦੇ ਮੈਗਜ਼ੀਨ 'ਹੈੱਡਏਕ' ਦੇ ਅਧਿਐਨ ਅਨੁਸਾਰ ਲੋਕਾਂ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਐਪਸ ਤਿਆਰ ਕੀਤੀਆਂ ਗਈਆਂ ਹਨ ਜਿੰਨ੍ਹਾਂ ਵਿੱਚ ਉਹ ਆਪਣੇ ਗ੍ਰਾਹਕਾਂ ਦੀ ਸਾਰੀ ਨਿੱਜੀ ਜਾਣਕਾਰੀ ਹਾਸਲ ਕਰਦੇ ਹਨ। ਜੋ ਕਿ ਬਹੁਤ ਹੀ ਖਤਰਨਾਕ ਹੈ। ਹਾਲਾਂਕਿ ਕੁਝ ਹੀ ਲੀਗਲ ਮੈਡੀਕਲ ਐਪਸ ਅਜਿਹੀਆਂ ਹਨ ਜੋ ਥਰਡ ਪਾਰਟੀ ਨੂੰ ਕੋਈ ਜਾਣਕਾਰੀ ਨਹੀਂ ਦਿੰਦੀਆਂ।
ਅਮਰੀਕਾ ਦੀ ਨਿਊਯਾਰਕ ਯੂਨੀਵਰਸਿਟੀ ਲੈਨਗਨ ਮੈਡੀਕਲ ਸੈਂਟਰ ਦੇ ਲੀਡ ਲੇਖਕ ਮੀਆ ਮੀਨੈਨ ਨੇ ਕਿਹਾ ਕਿ "2018 ਵਿੱਚ, ਅੰਦਾਜ਼ਾ ਲਾਇਆ ਗਿਆ ਹੈ ਕਿ 3.4 ਅਰਬ ਤੋਂ ਵੱਧ ਸਮਾਰਟਫੋਨ ਉਪਭੋਗਤਾ ਸਿਹਤ ਸੰਬੰਧੀ ਐਪਸ ਦੀ ਵਰਤੋਂ ਕਰਨਗੇ, ਅਤੇ ਮੌਜੂਦਾ ਸਮੇਂ 'ਚ ਵੀ ਵੱਖ-ਵੱਖ ਨੀਊਰੋਲੋਜਿਕ ਅਤੇ ਦਰਦ ਸਬੰਧੀ ਮਾਰਕੀਟ ਵਿੱਚ ਬਹੁਤ ਸਾਰੇ ਐਪਸ ਹਨ।"