ਮੋਬਾਈਲ ਇੰਟਰਨੈੱਟ ਸੇਵਾਵਾਂ ਅੱਧੀ ਰਾਤ ਤੋਂ ਬਹਾਲ ਹੋਣਗੀਆਂ
ਚੰਡੀਗੜ੍ਹ , 16 ਅਪ੍ਰੈਲ, 2018 :
ਸੂਬੇ ਦੇ ਗ੍ਰਹਿ ਵਿਭਾਗ ਨੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਠੱਪ ਕੀਤੀਆਂ ਮੋਬਾਈਲ ਇੰਟਰਨੈੱਟ ਸੇਵਾਵਾਂ ਅੱਜ ਅੱਧੀ ਰਾਤ ਤੋਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਸੇਵਾਵਾਂ ਸ਼ਨਿਚਰਵਾਰ ਨੂੰ ਫਗਵਾੜਾ ਵਿੱਚ ਹੋਈਆਂ ਝੜਪਾਂ ਦੇ ਮੱਦੇਨਜ਼ਰ ਠੱਪ ਕੀਤੀਆਂ ਗਈਆਂ ਸਨ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਗਲਾ ਫੈਸਲਾ ਮੰਗਲਵਾਰ ਸਵੇਰੇ ਅਮਨ-ਕਾਨੂੰਨ ਦੀ ਵਿਵਸਥਾ ਦਾ ਜਾਇਜ਼ਾ ਲੈਣ ਤੋਂ ਬਾਅਦ ਲਿਆ ਜਾਵੇਗਾ।