ਨਵੀਂ ਦਿੱਲੀ, 14 ਸਤੰਬਰ, 2017 : ਜਰਮਨੀ 'ਚ ਚੱਲ ਰਹੇ 2017 ਫਰੈਂਕਫਰਟ ਆਟੋ ਸ਼ੋਅ ਦੇ ਦੌਰਾਨ ਕਈ ਦਿੱਗਜ ਕਾਰ ਕੰਪਨੀਆਂ ਆਪਣੇ ਇਲੈਕਟ੍ਰਿਫਾਇਡ ਕਾਰ ਕੰਸੈਪਟਸ ਨੂੰ ਪੇਸ਼ ਕਰ ਰਹੀਆਂ ਹਨ। ਇਨ੍ਹਾਂ 'ਚੋਂ ਬੀ. ਐੱਮ. ਡਬਲਿਊ ਦੀ ਇਕ ਇਲੈਕਟ੍ਰਿਕ ਕਾਰ ਵੀ ਕਾਫ਼ੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਬੀ. ਐੱਮ. ਡਬਲਿਊ ਨੇ ਸ਼ੋਅ 'ਚ ਆਪਣੇ ਫਿਊਚਰ ਫੋਕਸਡ ਨੈਕਸਟ ਵਿਜ਼ਨ ਵ੍ਹੀਕਲਸ ਨੂੰ ਡਿਸਪਲੇਅ ਕਰਦੇ ਹੋਏ ਬੀ. ਐੱਮ. ਡਬਲਿਊ. ਆਈ. ਵਿਜ਼ਨ ਡਾਇਨਾਮਿਕਸ ਨੂੰ ਪੇਸ਼ ਕੀਤਾ ਜੋ ਕਿ ਚਾਰ ਬਾਰੀਆਂ ਵਾਲੀ ਗਰੇਨ ਕੂਪੇ ਹੈ। ਇਸ ਕਾਰ ਨੂੰ ਆਈ 3 ਅਤੇ ਆਈ 8 ਦੇ ਵਿਚਕਾਰ ਰੱਖਿਆ ਗਿਆ ਹੈ।
ਬੀ. ਐੱਮ. ਡਬਲਿਊ. ਆਈ ਵਿਜ਼ਨ ਡਾਇਨਾਮਿਕਸ ਅਮਰੀਕਾ ਦੀ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਦੀ ਐੱਸ ਰੇਂਜ ਦੀ 100ਡੀ ਨੂੰ ਜ਼ਬਰਦਸਤ ਟੱਕਰ ਦੇਵੇਗੀ। ਟੈਸਲਾ ਮਾਡਲ ਐੱਸ 100ਡੀ ਇਕ ਵਾਰ ਫੁੱਲ ਚਾਰਜ ਹੋਣ 'ਤੇ 540 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਦੀ ਹੈ।
ਬੀ. ਐੱਮ. ਡਬਲਿਊ. ਆਈ ਵਿਜ਼ਨ ਡਾਇਨਾਮਿਕਸ ਇਕ ਵਾਰ ਫੁੱਲ ਚਾਰਜ ਹੋਣ 'ਤੇ 600 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦੀ ਹੈ।
ਜਿੱਥੇ ਟੈਸਲਾ ਦੀ ਕਾਰ ਨੂੰ 0 ਤੋਂ 100 ਕਿ. ਮੀ ਦੀ ਰਫਤਾਰ ਫੜਨ 'ਚ 2.6 ਸੈਕਿੰਡ ਦਾ ਸਮਾਂ ਲਗਦਾ ਹੈ ਉਥੇ ਹੀ ਬੀ. ਐੈੱਮ. ਡਬਲਿਊ ਦੀ ਇਲੈਕਟ੍ਰਿਕ ਕਾਰ ਨੂੰ ਇਹ ਆਂਕੜਾ ਪਾਰ ਕਰਨ 'ਚ 4 ਸੈਕਿੰਡ ਦਾ ਸਮਾਂ ਲੱਗੇਗਾ।