ਚੰਡੀਗੜ੍ਹ, 1 ਅਗਸਤ, 2017 : ਹੁਣ ਜੀਐਸਟੀ ਪਹੇਲੀ ਨਹੀਂ ਰਹੇਗੀ ਅਤੇ ਇਸਦਾ ਹੱਲ ਵੀ ਮੋਬਾਇਲ ਫੋਨ ਰਾਹੀਂ ਹੋਵੇਗਾ ਜਿਸਦੇ ਲਈ ਸਿਰਫ 'ਫਰੈਸ਼ ਖਾਤਾ' ਐਪ ਡਾਉਨਲੋਡ ਕਰਨ ਦੀ ਲੋੜ ਪਏਗੀ |
ਭਾਰਤ ਦੇ ਨਵੀਂ ਤੇ ਵਿਕਾਸਸ਼ੀਲ ਸੋਚ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬੈਂਟਮ ਇੰਡਿਆ ਦੇ ਡਾਇਰੈਕਟਰ ਸ਼੍ਰੀ ਸਟਾਲਿਨ ਜੀਤ ਨੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ 'ਫਰੈਸ਼ ਖਾਤਾ' ਮੋਬਾਇਲ ਐਪ ਦੇ ਲਾਂਚ ਮੌਕੇ ਦੱਸਿਆ ਕਿ ਭਾਰਤ ਦਾ ਪਹਿਲਾ ਜੀਐਸਸਟੀ ਬਿਲਿੰਗ ਮੋਬਾਇਲ ਐਪ 'ਫਰੈਸ਼ ਖਾਤਾ' ਛੋਟੇ ਪਿੰਡਾਂ ਦੇ ਨਿਵਾਸੀਆਂ ਅਤੇ ਘੱਟ ਪੜ੍ਹੇ ਵਪਾਰੀਆਂ ਲਈ ਵਰਦਾਨ ਸਾਬਤ ਹੋਵੇਗੀ। ਇਸ ਐਪ ਨੂੰ ਕੋਈ ਵੀ ਆਪਣਾ ਸਕੇਗਾ ਅਤੇ ਕਿਤੇ ਵੀ ਚਲਦੇ, ਫਿਰਦੇ ਮੋਬਾਇਲ ਉੱਤੇ ਹੀ ਬਿਲਿੰਗ ਕਰਨ ਦੇ ਸਮੱਰਥ ਹੋ ਜਾਵੇਗਾ ਜਿਸਦੇ ਲਈ ਕੰਪਿਊਟਰ, ਪ੍ਰਿੰਟਰ, ਸਾਫਟਵੇਅਰ ਅਤੇ ਖਜਾਨਚੀ ਦੀ ਜ਼ਰੂਰਤ ਨਹੀਂ ਹੋਵੇਗੀ |
ਸਾਰਾ ਦਿਨ ਮੈਨਿਊਅਲ ਬਿਲਿੰਗ ਕਰਨ ਤੋਂ ਬਾਅਦ ਸ਼ਾਮ ਨੂੰ ਫੁਰਸਤ ਦੇ ਵਕਤ ਸਾਰੇ ਬਿਲ 'ਫਰੈਸ਼ ਖਾਤਾ' ਐਪ ਉੱਤੇ ਅਪਲੋਡ ਹੋ ਸਕਣਗੇ ਜਿਹੜੀ ਕੇਵਲ ਇੱਕ ਰੁਪਈਆ ਰੋਜਾਨਾ ਦੀ ਕੀਮਤ 'ਤੇ ਉੱਤੇ ਉਪਲੱਬਧ ਕਰਵਾਈ ਜਾ ਰਹੀ ਹੈ |
ਇਹ ਐਪ, ਬਿਲਿੰਗ ਦੇ ਨਾਲ ਨਾਲ ਵਿੱਤੀ ਅਤੇ ਸਟਾਕ ਦਾ ਸਾਰਾ ਹਿਸਾਬ,ਕਿਤਾਬ ਵੀ ਰੱਖਣ ਦੇ ਸਮੱਰਥ ਹੋਏਗੀ |