ਨਵੀਂ ਦਿੱਲੀ, 15 ਜੁਲਾਈ, 2017 : ਸ਼ਿਓਮੀ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀਆਂ ਅਤੇ ਲੀਕ ਸਾਹਮਣੇ ਆਈ ਰਹਿੰਦੀ ਹੈ। ਕੁਝ ਦਿਨ ਪਹਿਲਾਂ ਇੰਟਰਨੈੱਟ 'ਤੇ ਸ਼ਿਓਮੀ ਰੈੱਡਮੀ ਨੋਟ 5ਏ ਸਮਾਰਟਫੋਨ ਦਾ ਰਿਟੇਲ ਬਾਕਸ ਸਾਹਮਣੇ ਆਇਆ ਸੀ। ਰੈੱਡ ਕਲਰ ਦੇ ਬਾਕਸ 'ਤੇ ਵੱਡੇ ਅੱਖਰਾਂ 'ਚ ਨੋਟ 5ਏ ਲਿਖਿਆ ਹੋਇਆ ਹੈ। ਹੁਣ ਸ਼ਿਓਮੀ ਦੇ ਦੂਜੇ ਸਮਾਰਟਫੋਨ ਦੇ ਬਾਰੇ 'ਚ ਇੰਟਰਨੈੱਟ 'ਤੇ ਲੀਕ ਆਈ ਹੈ। ਲੀਕ 'ਚ ਇਮੇਜ਼ ਤੋਂ ਸ਼ਿਓਮੀ ਰੈੱਡਮੀ 5 ਸਮਾਰਟਫੋਨ ਦੇ ਡਿਜ਼ਾਈਨ ਅਤੇ ਸਪੈਸੀਫਿਰੇਸ਼ਨ ਦਾ ਖੁਲਾਸਾ ਹੋਇਆ ਹੈ।
ਲੀਕ ਜਾਣਕਾਰੀ ਦੇ ਅਨੁਸਾਰ ਸ਼ਿਓਮੀ ਰੈੱਡਮੀ 5 ਸਮਾਰਟਫੋਨ ਨੂੰ 2 ਚਿੱਪਸੈੱਟ 'ਚ ਉਪਲੱਬਧ ਕਰਾਇਆ ਜਾਵੇਗਾ। ਪਹਿਲੇ ਵੇਰੀਅੰਟ 'ਚ 2 ਗੀਗਾਹਟਰਜ਼ ਸਨੈਪਡ੍ਰੈਗਨ 625 ਪ੍ਰੋਸੈਸਰ ਦਿਤਾ ਜਾ ਸਕਦਾ ਹੈ। ਦੂਜੇ ਪਾਸੇ ਵੇਰੀਅੰਟ 'ਚ 2.2 ਗੀਗਾਹਟਰਜ਼ ਸਨੈਪਡ੍ਰੈਗਨ 630 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਹ ਸਮਾਰਟਫੋਨ ਦੋ ਵੇਰੀਅੰਟ 3 ਜੀ. ਬੀ. ਅਤੇ 4 ਜੀ. ਬੀ. ਰੈਮ 'ਚ ਉਪਲੱਬਧ ਹੋ ਸਕਦਾ ਹੈ। 3 ਜੀ. ਬੀ. ਰੈਮ ਨਾਲ 16 ਜੀ. ਬੀ/32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। 4 ਜੀ. ਬੀ. ਰੈਮ 'ਚ 64 ਜੀ. ਬੀ. ਸਟੋਰੇਜ ਦੇ ਤੌਰ 'ਤੇ ਦਿੱਤੀ ਜਾ ਸਕਦੀ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਆਮ ਤੋਂ ਦੋਵੇਂ ਵੇਰੀਅੰਟ ਦੀ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ।
ਇਸ 'ਚ ਇਕ 5 ਇੰਚ 1920x1080 ਪਿਕਸਲ ਆਈ. ਪੀ. ਐੱਸ. ਐੱਲ. ਸੀ. ਡੀ. ਸਕਰੀਨ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ਼ 'ਚ 5 ਮੈਗਾਪਿਕਸਲ ਫਰੰਟ ਕੈਮਰਾ ਹੋਵੇਗਾ। ਰੈੱਡਮੀ 4 'ਚ ਦਿੱਤੀ ਗਈ 4,100 ਐੱਮ. ਏ. ਐੱਚ. ਦੀ ਬੈਟਰੀ ਦੀ ਤੁਲਨਾ 'ਚ ਇਸ ਸਮਾਰਟਫੋਨ 'ਚ 3,680 ਐੱਮ. ਏ. ਐੱਚ. ਦੀ ਛੋਟੀ ਬੈਟਰੀ ਹੋਵੇਗੀ। ਰੈੱਡਮੀ 5 ਸਮਾਰਟਫੋਨ ਐਂਡਰਾਇਡ 7.1.1 ਆਧਆਰਿਤ ਮੀ. ਯੂ. ਆਈ. 9.0 ਨੂਗਟ 'ਤੇ ਚੱਲੇਗਾ।
ਇਸ ਸਮਾਰਟਫੋਨ ਦੀ ਕੀਮਤ 859 ਚੀਨੀ ਯੂਆਨ (ਕਰੀਬ 8,000 ਰੁਪਏ), 3 ਜੀ. ਬੀ. ਰੈਮ/32 ਜੀ. ਬੀ. ਸਟੋਰੇਜ ਦੀ ਕੀਮਤ 1,039 ਚੀਨੀ ਯੂਆਨ (ਕਰੀਬ 9,800 ਰੁਪਏ) , ਜਦਕਿ 4 ਜੀ. ਬੀ. ਰੈਮ/64 ਜੀ. ਬੀ. ਸਟੋਰੇਜ ਵੇਰੀਅੰਟ ਦੀ ਕੀਮਤ 1,099 (ਕਰੀਬ 10,500 ਰੁਪਏ) ਚੀਨੀ ਯੂਆਨ ਹੋਣਾਂ ਦੀ ਉਮੀਦ ਹੈ।