ਨਵੀਂ ਦਿੱਲੀ, 15 ਜੁਲਾਈ, 2017 : ਫੇਸਬੁੱਕ ਲਈ ਭਾਰਤ ਅਮਰੀਕਾ ਨੂੰ ਪਛਾੜਦਿਆਂ ਸਭ ਤੋਂ ਜ਼ਿਆਦਾ ਯੂਜ਼ਰਸ ਵਾਲਾ ਦੇਸ਼ ਬਣ ਗਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਭਾਰਤ 'ਚ ਫੇਸਬੁੱਕ ਦੇ ਯੂਜ਼ਰਸ ਦੀ ਗਿਣਤੀ 24 ਕਰੋੜ ਤੋਂ ਟੱਪ ਗਈ ਹੈ। 13 ਜੁਲਾਈ ਦੇ ਅੰਕੜਿਆਂ ਮੁਤਾਬਕ ਅਮਰੀਕਾ 'ਚ ਫੇਸਬੁੱਕ ਦੇ ਯੂਜ਼ਰਸ ਦੀ ਗਿਣਤੀ 24 ਕਰੋੜ ਅਤੇ ਭਾਰਤ 'ਚ 24.1 ਕਰੋੜ ਹੈ।
ਨੈਕਸਟ ਵੈੱਬ ਦੀ ਰਿਪੋਰਟ ਦੇ ਮੁਤਾਬਕ ਫੇਸਬੁੱਕ ਨੇ 2017 ਦੀ ਸ਼ੁਰੂਆਤ ਤੋਂ ਬਾਅਦ ਹੀ ਅਮਰੀਕਾ ਅਤੇ ਭਾਰਤ 'ਚ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਹਾਲਾਂਕਿ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਦੇ ਮੁਕਾਬਲੇ ਭਾਰਤ 'ਚ ਯੂਜ਼ਰਸ ਦੀ ਗਿਣਤੀ ਦੁੱਗਣੀ ਤੇਜ਼ੀ ਨਾਲ ਵਧ ਰਹੀ ਹੈ।
ਕੁੱਝ ਦਿਨ ਪਹਿਲਾਂ ਹੀ ਫੇਸਬੁੱਕ ਨੇ ਐਲਾਨ ਕੀਤਾ ਸੀ ਕਿ ਦੇਸ਼ 'ਚ ਉਸ ਦੇ ਮੰਥਲੀ ਯੂਜ਼ਰਸ ਦੀ ਗਿਣਤੀ 2 ਅਰਬ ਤੋਂ ਜ਼ਿਆਦਾ ਹੋ ਗਈ ਹੈ। ਇਸ ਤੋਂ ਕੁੱਝ ਦਿਨ ਬਾਅਦ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਯੂਜ਼ਰਸ ਦੇ ਲਿਹਾਜ਼ ਨਾਲ ਦੇਸ਼ਾਂ ਦੀ ਰੈਂਕਿੰਗ 'ਚ ਬਦਲਾਅ ਦੀ ਖਬਰ ਸਾਹਮਣੇ ਆਈ ਹੈ। ਬੀਤੇ 6 ਮਹੀਨਿਆਂ ਦੌਰਾਨ ਭਾਰਤ 'ਚ ਫੇਸਬੁੱਕ ਦੇ ਐਕਟਿਵ ਯੂਜ਼ਰਸ ਦੀ ਗਿਣਤੀ 'ਚ 27 ਫ਼ੀਸਦੀ ਦੇ ਵਾਧੇ ਨਾਲ 5 ਕਰੋੜ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ, ਜਦੋਂ ਕਿ ਅਮਰੀਕਾ 'ਚ ਇਸੇ ਮਿਆਦ ਦੌਰਾਨ 12 ਫ਼ੀਸਦੀ (2.6 ਕਰੋੜ) ਦਾ ਵਾਧਾ ਦਰਜ ਕੀਤਾ ਗਿਆ ਹੈ।
ਮਜ਼ਬੂਤ ਵਾਧੇ ਦੇ ਬਾਵਜੂਦ ਭਾਰਤ 'ਚ ਸੋਸ਼ਲ ਮੀਡੀਆ ਦੀ ਪਹੁੰਚ ਕਾਫੀ ਘੱਟ ਹੈ ਜੋ ਬੀਤੇ ਮਹੀਨੇ 'ਚ ਦੇਸ਼ ਦੀ ਕੁਲ ਆਬਾਦੀ ਦੇ ਮੁਕਾਬਲੇ ਸਿਰਫ਼ 19 ਫ਼ੀਸਦੀ ਰਹੀ ਹੈ।