← Go Back
ਨਵੀਂ ਦਿੱਲੀ, 29 ਜੂਨ, 2017: ਸਰਕਾਰੀ ਦੂਰਸੰਚਾਰ ਕੰਪਨੀ ਬੀ.ਐਸ.ਐਨ.ਐਲ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਆਪਣੇ ਗਾਹਕਾਂ ਲਈ ਇੱਕ ਹੋਰ ਤੋਹਫਾ ਲੈ ਕੇ ਆਈ ਹੈ। ਹੁਣ ਬੀ ਐਸ ਐਨ ਐਲ ਨੇ ਕਾਲਿੰਗ ਅਤੇ ਡਾਟਾ ਨਾਲ ਸਬੰਧਿਤ ਸਿਕਸਰ 666 ਪਲੈਨ ਲਿਆਂਦਾ ਹੈ। ਕੰਪਨੀ ਦੇ ਇਸ ਪਲੈਨ 'ਚ 666 ਰੁਪਏ ਦੇ ਰਿਚਾਰਜ ਕਰਵਾਉਣ ਨਾਲ ਗ੍ਰਾਹਕਾਂ ਨੂੰ ਅਸੀਮਤ ਕਾਲਿੰਗ ਤੋਂ ਇਲਾਵਾ ਹਰ ਰੋਜ਼ 2 ਜੀ ਬੀ ਡਾਟਾ ਦੇ ਰਹੀ ਹੈ। ਦਸਦਈਏ ਕਿ ਇਸ ਪੈਕ ਦੀ ਮਿਆਦ 60 ਦਿਨਾਂ ਦੀ ਹੋਵੇਗੀ। ਇਸ ਤਰ੍ਹਾਂ ਗਾਹਕਾਂ ਨੂੰ ਕੁੱਲ 120 ਜੀ ਬੀ ਡਾਟਾ ਵਰਤਣ ਨੂੰ ਮਿਲੇਗਾ। ਜਾਣਕਾਰੀ ਦਿੱਤੀ ਗਈ ਹੈ ਕਿ 60 ਦਿਨਾਂ ਦੀ ਮਿਆਦ ਤੋਂ ਬਾਅਦ ਗ੍ਰਾਹਕਾਂ ਦੇ ਕੋਲ ਰਿਚਾਰਜ ਕਰਵਾਉਣ ਦੇ ਲਈ ਦਿਲ ਖੋਲ ਕੇ ਬੋਲ 349, ਟ੍ਰਿਪਲ ਐਸ 333 ਅਤੇ ਬੀ ਐਸ ਐਨ ਐਲ 444 ਜਿਹੇ ਪਲੈਨ ਹੋਣਗੇ। ਮਜ਼ੇਦਾਰ ਗੱਲ ਹੈ ਕਿ ਸਰਕਰੀ ਦੂਰਸੰਚਹਰ ਕੰਪਨੀ ਨੇ ਪਿਛਲੇ ਹਫ਼ਤੇ ਦੋ ਨਵੇਂ ਪ੍ਰੀਪੇਡ ਰਿਚਾਰਜ ਪੈਕ ਪੇਸ਼ ਕੀਤਾ ਸੀ। ਇਨ੍ਹਾਂ ਰਿਚਾਰਜ ਪੈਕ 'ਚ ਗਾਹਕਾਂ ਨੂੰ ਡਾਟਾ ਅਤੇ ਵਾਇਸ ਕਾਲਿੰਗ ਆਫਰ ਮਿਲਣਗੇ। ਬੀ ਐਸ ਐਨ ਐਲ ਦੁਆਰਾ ਪੇਸ਼ ਕੀਤੇ ਗਏ ਕੌਂਬੋ ਪੈਕ 786 ਅਤੇ 599 ਰੁਪਏ ਦੇ ਹਨ ਅਤੇ ਇਨ੍ਹਾਂ ਨੂੰ 30 ਜੂਨ ਤੱਕ ਖਰੀਦਿਆ ਜਾ ਸਕਦਾ ਹੈ। ਇਹ ਇੱਕ ਹਫਤੇ ਦੇ ਅੰਦਰ ਬੀ ਐਸ ਐਨ ਐਲ ਦੁਆਰਾ ਪੇਸ਼ ਕੀਤਾ ਗਿਆ ਦੂਸਰਾ ਕੌਂਬੋ ਆਫਰ ਸੀ। ਇਸ ਤੋਂ ਪਹਿਲਾਂ ਚੌਕਾ 444 ਪਲੈਨ ਪੇਸ਼ ਕੀਤਾ ਗਿਆ ਸੀ ਜਿਸ 'ਚ ਗਾਹਕਾਂ ਨੂੰ 360 ਜੀ ਬੀ ਡਾਟਾ ਮਿਲਦਾ ਹੈ।
Total Responses : 940