← Go Back
ਨਵੀਂ ਦਿੱਲੀ, 27 ਜੂਨ, 2017 : ਹੁਣ ਮੋਬਾਇਲ ਦੇ ਆਈ ਐਮ ਈ ਆਈ ਦੇ ਨਾਲ ਛੇੜਛਾੜ ਕਰਨ ਵਾਲਿਆਂ ਸਾਵਧਾਨ ਹੋ ਜਾਣ ਕਿਉਂ ਕਿ ਦੂਰਸੰਚਾਰ ਵਿਭਾਗ ਆਈ ਐਮ ਈ ਆਈ ਸੰਖਿਆ ਨਾਲ ਛੇੜਛਾੜ ਕਰਨ ਵਾਲਿਆ ਖਿਲਾਫ਼ ਸਖਤ ਨਿਯਮ ਬਣਾਉਣ 'ਤੇ ਕੰਮ ਕਰ ਰਿਹਾ ਹੈ। 10 ਤੋਂ 15 ਅੰਕਾਂ ਦੀ ਸੰਖਿਆ ਨਾਲ ਛੇੜਛਾੜ ਨੂੰ ਉਹ ਦੰਡਕਾਰੀ ਅਪਰਾਧ ਬਣਾਉਣ ਅਤੇ ਤਿੰਨ ਸਾਲਾਂ ਤੱਕ ਜੇਲ੍ਹ ਦੀ ਸਜ਼ਾ ਦੇਣ ਦੀ ਵਿਚਾਰ ਕਰ ਰਿਹਾ ਹੈ। ਗੌਰਤਲਬ ਹੈ ਕਿ ਇਸ ਖਾਸ ਸੰਖਿਆ ਨਾਲ ਮੋਬਾਇਲ ਉਪਕਰਣ ਦੀ ਪਹਿਚਾਣ ਕੀਤੀ ਜਾਂਦੀ ਹੈ। ਨਵੇਂ ਨਿਯਮਾਂ ਨਾਲ ਫਰਜ਼ੀ ਆਈ ਐਮ ਈ ਆਈ ਸੰਖਿਆ ਮਾਮਲਿਆਂ 'ਤੇ ਰੋਕ ਲਗਾਉਣ ਅਤੇ ਖੋਏ ਹੋਏ ਮੁਬਾਇਲ ਫੋਨਾਂ ਦੀ ਭਾਲ ਕਰਨ 'ਚ ਅਸਾਨੀ ਹੋਵੇਗੀ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਹੁਣ ਫਰਜ਼ੀ ਆਈ ਐਮ ਈ ਆਈ ਦੀ ਵਜਾਅ ਨਾਲ ਮੋਬਾਇਲ ਟ੍ਰੈਕਿੰਗ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੂਰਸੰਚਾਰ ਵਿਭਾਗ ਭਾਰਤੀ ਟੈਲੀਗ੍ਰਾਫ ਕਾਨੂੰਨ ਦੇ ਤਹਿਤ ਆਈ ਐਮ ਈ ਆਈ ਨਾਲ ਛੇੜਛਾੜ ਕਰਨ ਨੂੰ ਦੰਡਕਾਰ ਅਪਰਾਧ ਬਣਾਉਣ 'ਤੇ ਕੰਮ ਕਰ ਰਿਹਾ ਹੈ। ਦਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਦਿੱਲੀ 'ਚ ਸੰਗਮ ਵਿਹਾਰ ਪੁਲਿਸ ਨੇ ਇਸੇ ਤਰ੍ਹਾਂ ਦੇ ਕੇਸ 'ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿੱਥੇ ਨੌਜਵਾਨਾਂ ਨੇ ਕੁੱਝ ਯੰਤਰਾਂ ਦੀ ਮੱਦਦ ਨਾਲ ਚੋਰੀ ਦੇ ਸਮਾਰਟਫੋਨ ਦੇ ਆਈ ਐਮ ਈ ਆਈ ਨੰਬਰ ਨੂੰ ਬਦਲ ਦਿੱਤਾ ਸੀ। ਹਾਲਾਂ ਕਿ ਬਾਅਦ 'ਚ ਇਹ ਗੈਂਗ ਪੁਲਿਸ ਦੇ ਹੱਥੀਂ ਚੜ੍ਹ ਗਿਆ ਸੀ ਪਰ ਆਈ ਐਮ ਈ ਆਈ ਨੰਬਰ ਬਦਲ ਦਿੱਤੇ ਜਾਣ ਦੇ ਕਾਰਨ ਪੁਲਿਸ ਵੀ ਅਸਲੀ ਮਾਲਕ ਤੱਕ ਫੋਨ ਪਹੁੰਚਾਉਣ ਦੇ ਲਈ ਮੁਸ਼ਕਿਲ 'ਚ ਦਿਸੀ। ਜੇਕਰ ਦੂਰਸੰਚਾਰ ਵਿਭਾਗ ਕਰੜੇ ਨਿਯਮ ਬਣਾਉਣ ਲਈ ਕੰਮ ਕਰ ਰਿਹਾ ਹੈ ਤਾਂ ਇਹ ਸਵਾਗਤਯੋਗ ਹੈ ਕਿਉਂ ਕਿ ਭਾਰਤ 'ਚ ਮੋਬਾਇਲ ਕਾਰੋਬਾਰ ਬਹੁਤ ਜਲਦ ਵਿਕਸਿਤ ਹੋ ਰਿਹਾ ਹੈ। ਜਿਸ ਕਾਰਨ ਮੋਬਾਇਲ ਦੀ ਸੁਰੱਖਿਆ ਦੇ ਮੱਦੇਨਜ਼ਰ ਨਿਯਮ ਬਣਾਏ ਜਾਣੇ ਬਹੁਤ ਜ਼ਰੂਰੀ ਹਨ।
Total Responses : 942