ਚੰਡੀਗੜ੍ਹ, 23 ਜੂਨ, 2017 : ਭਾਰਤੀਆਂ ਨੂੰ ਇਹ ਗੱਲ ਸ਼ਾਇਦ ਹਜ਼ਮ ਨਾ ਹੋਏ ਪਰ ਪੇਸ਼ਾਬ ਨਾਲ ਸਮਾਰਟ ਫੋਨ ਰਿਚਾਰਜ ਹੋ ਸਕਦਾ ਹੈ। ਇੱਕ ਅਜੀਬੋ-ਗਰੀਬ ਖੋਜ ਵਿੱਚ ਬਰਤਾਨੀਆ ਦੇ ਵਿਗਿਆਨੀ ਜੁਟੇ ਹੋਏ ਹਨ। ਉਹ ਪੇਸ਼ਾਬ ਨੂੰ ਬਿਜਲੀ ਦੇ ਕਰੰਟ ਵਿੱਚ ਬਦਲਣ ਦੀ ਖੋਜ ਕਰ ਰਹੇ ਹਨ।
ਬ੍ਰਿਟੇਨ ਦੇ ਬ੍ਰਿਸਟਲ ਰੋਬੋਟਿਕਸ ਲੈਬ ਦੇ ਵਿਗਿਆਨੀ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਇਸ ਖੋਜ ਤਹਿਤ ਪਹਿਲਾਂ ਵਿਗਿਆਨੀਆਂ ਨੇ ਇਲੈਕਟ੍ਰੋ-ਐਕਟਿਵ ਸੂਖਮ ਜੀਵਾਂ ਨਾਲ ਕਈ ਸਿਲੰਡਰਾਂ ਨੂੰ ਭਰਿਆ ਜਾਂਦਾ ਹੈ। ਇਹ ਸੂਖਮ ਜੀਵ ਗੰਦੇ ਪਾਣੀ ਜਾਂ ਪੇਸ਼ਾਬ ਵਿੱਚ ਪਣਪਦੇ ਹਨ।
ਇਸ ਤੋਂ ਬਾਅਦ ਸੂਖਮ ਜੀਵਾਂ ਤੋਂ ਇਲੈਕਟ੍ਰਾਨ ਦਾ ਨਿਰਮਾਣ ਹੁੰਦਾ ਹੈ। ਇਸ ਦਾ ਬਿਜਲੀ ਉਤਪਾਦਨ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਦੋ ਲੀਟਰ ਪੇਸ਼ਾਬ ਤੋਂ 30-40 ਮਿਲੀਵਾਟ ਬਿਜਲੀ ਦਾ ਉਤਪਾਦਨ ਹੋ ਸਕਦਾ ਹੈ। ਇਸ ਬਿਜਲੀ ਦਾ ਇਸਤੇਮਾਲ ਫੋਨ ਰਿਚਾਰਜ ਜਾਂ ਰੋਸ਼ਨੀ ਕਰਨ ਲਈ ਕੀਤਾ ਜਾ ਸਕਦਾ ਹੈ।
abp ਸਾਂਝਾ ਤੋਂ ਧੰਨਵਾਦ ਸਹਿਤ