ਚੀਨ ਦੀ ਪ੍ਰਸਿੱਧ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਵਨ ਪਲੱਸ ਨੇ ਆਪਣਾ ਨਵਾਂ ਹੈਂਡਸੈਟ ਵਨ ਪਲੱਸ 5 ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ 8 ਜੀ ਬੀ ਦੀ ਰੈਮ ਦਿੱਤੀ ਗਈ ਹੈ ਜੋ ਐਨੀ ਜ਼ਿਆਦਾ ਰੈਮ ਵਾਲਾ ਭਾਰਤ ਦਾ ਪਹਿਲਾ ਫੋਨ ਵੀ ਹੈ। ਇਸ ਦਾ ਇੱਕ ਵੈਰੀਅੰਟ 6 ਜੀ ਬੀ ਦੇ ਨਾਲ ਵੀ ਆਵੇਗਾ। 6 ਜੀ ਬੀ ਵਾਲੇ ਫੋਨੀ ਦੀ ਕੀਮਤ 32,999 ਰੁਪਏ ਹੈ ਜਿਸ ਦੀ ਮੈਮਰੀ 64 ਜੀ ਬੀ ਹੈ ਤੇ 8 ਜੀ ਬੀ ਵਾਲੇ ਫੋਨ ਦੀ ਮੈਮੋਰੀ 128 ਜੀ ਬੀ ਹੈ ਤੇ ਇਸ ਦੀ ਕੀਮਤ ਕੰਪਨੀ ਵੱਲੋਂ 37,999 ਰੁਪਏ ਰੱਖੀ ਗਈ ਹੈ।
ਇਸ ਵੈਰੀਅੰਟ ਦੀ ਤੁਲਨਾ ਜੇਕਰ ਹੋਰ ਕੰਪਨੀਆਂ ਨਾਲ ਕੀਤੀ ਜਾਵੇ ਤਾਂ ਇਸ ਦੀ ਕੀਮਤ ਹੋਰਾਂ ਨਾਲੋਂ ਬਹੁਤ ਘੱਟ ਹੈ। ਕਿਉਂ ਕਿ ਸੈਮਸੰਗ ਗੈਲੇਕਸੀ ਐਸ8 ਦੇ 6 ਜੀ ਬੀ ਰੈਮ ਅਤੇ 128 ਜੀ ਬੀ ਮੈਮੋਰੀ ਵਾਲੇ ਫੋਨ ਦੀ ਕੀਮਤ 74,900 ਰੁਪਏ ਹੈ। ਉੱਥੇ ਹੀ ਐਪਲ ਆਈ ਫੋਨੀ 7 ਪਲੱਸ ਦੇ 3 ਜੀ ਬੀ ਰੈਮ ਅਤੇ 128 ਜੀ ਬੀ ਸਮਰੱਥਾ ਵਾਲੀ ਕਿਸਮ ਦੀ ਕੀਮਤ 74,949 ਰੁਪਏ ਹੈ। ਇਸ ਹਿਸਾਬ ਨਾਲ ਵਨ ਪਲੱਸ 5 ਦੀ ਕੀਮਤ ਉਮੀਦ ਨਾਲੋਂ ਬਹੁਤ ਸਹੀ ਹੈ।
ਇਹ ਹਨ ਵਨ ਪਲੱਸ ਦੇ ਫੀਚਰਜ਼
2.45GHz ਕਾਲਕਾਮ ਸਨੈਪਡ੍ਰੈਗਨ,835 ਪ੍ਰੋਸੈਸਰ
6 ਅਤੇ 8 ਜੀ ਬੀ LPDDR4x ਰੈਮ
16+20 ਮੈਗਾਪਿਕਸਲ ਡਿਊਲ-ਰੀਅਰ ਕੈਮਰਾ
16 ਮੈਗਾਪਿਕਸਲ ਕ੍ਰਿਸਟਲ ਕਲੀਅਰ ਫਰੰਟ ਕੈਮਰਾ
64 ਅਤੇ 128 ਜੀ ਬੀ ਮੈਮੋਰੀ
5.5 ਇੰਚ ਫੁੱਲ ਐਚ ਡੀ ਐਮਾਲਾਡ ਡਿਸਪਲੇਅ ਸਕਰੀਨ
3300 mAh ਬੈਟਰੀ,ਡਿਸਚਾਰਜ ਤਕਨੀਕ ਦੇ ਨਾਲ
ਬਲਿਊਟੂੱਥ 5.0,ਐਨ ਐਫ ਸੀ,ਵਾਈ ਫਾਈ