ਨਵੀਂ ਦਿੱਲੀ, 21 ਜੂਨ, 2017 : ਵਟਸਐਪ ਚਲਾਉਣ ਵਾਲੇ ਉਨ੍ਹਾਂ ਯੂਜ਼ਰਜ਼ ਦੇ ਲਈ ਚੰਗੀ ਖ਼ਬਰ ਹੈ ਜੋ ਬਲੈਕਬੇਰੀ,ਸਿੰਬਿਅਨ ਅਤੇ ਵਿੰਡੋਜ਼ ਅਪਰੇਟਿੰਗ ਸਿਸਟਮ ਵਾਲੇ ਫੋਨਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਹੈਂਡਸੈਟਾਂ 'ਤੇ 30 ਜੂਨ ਤੋਂ ਬਾਅਦ ਵੀ ਵਟਸਐਪ ਬੰਦ ਨਹੀਂ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਸਾਲ ਦੇ ਆਖੀਰ ਤੱਕ ਵੱਟਸਐਪ ਇਨ੍ਹਾਂ ਫੋਨਾਂ 'ਤੇ ਜਾਰੀ ਰਹੇਗਾ। ਦਸ ਦਈਏ ਕਿ ਕੰਪਨੀ 30 ਜੂਨ ਤੋਂ ਇਨ੍ਹਾਂ ਸਮਾਰਟਫੋਨਾਂ ਅਤੇ ਆਪਰੇਟਿੰਗ ਸਿਸਟਮ 'ਤੇ ਵਟਸਐਪ ਬੰਦ ਕਰਨ ਜਾ ਰਹੀ ਸੀ।
ਅਜਿਹਾ ਨਹੀਂ ਹੈ ਕਿ ਕੰਪਨੀ ਨੇ ਵਟਸਐਪ ਦੀ ਡੈਡਲਾਈਨ ਨੂੰ ਹੁਣੇ ਵਧਾਇਆ ਹੈ ਬਲਕਿ ਇਸ ਤੋਂ ਪਹਿਲਾਂ ਵੀ ਇਸ ਦੀ ਤਰੀਕ ਵਧਾਉਂਦੀ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪਹਿਲੀ ਵਾਰ ਐਲਾਨ ਕੀਤਾ ਸੀ ਕਿ ਵਟਸਐਪ 31 ਦਸੰਬਰ 2016 ਨੂੰ ਇਨ੍ਹਾਂ ਮੋਬਾਇਲ ਫੋਨਾਂ 'ਤੇ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਵਿਰੋਧ ਵੀ ਕੀਤਾ ਗਿਆ ਜਿਸ ਤੋਂ ਬਾਅਦ ਕੰਪਨੀ ਨੇ ਆਖਰੀ ਮਿਤੀ ਵਧਾ ਕੇ 30 ਜੂਲ 2017 ਕਰ ਦਿੱਤੀ ਸੀ।
ਕੰਪਨੀ ਨੇ ਆਪਣੇ ਬਲਾਗ 'ਤੇ ਲਿਖਿਆ ਹੈ ਕਿ ਅਸੀਂ ਲਗਾਤਾਰ ਐਪ ਨੂੰ ਅਪਡੇਟ ਕਰ ਰਹੇ ਹਾਂ। ਨਾਲ ਹੀ ਇਸ 'ਚ ਕਈ ਨਵੇਂ ਫੀਚਰਜ਼ ਵੀ ਜੋੜ ਰਹੇ ਹਾਂ। ਇਹ ਨਵੇਂ ਫੀਚਰਜ਼ ਪੁਰਾਣੇ ਵਰਜਨ ਦੇ ਸਮਾਰਟਫੋਨ 'ਤੇ ਕੰਮ ਨਹੀਂ ਕਰਨਗੇ। ਇਸ ਲਈ ਅਸੀਂ ਅਜਿਹੇ ਸਮਾਰਟਫੋਨ ਜਿਨ੍ਹਾਂ 'ਤੇ ਵਟਸਐਪ ਦਾ ਨਵਾਂ ਵਰਜਨ ਕੰਮ ਨਹੀਂ ਕਰੇਗਾ, ਉਨ੍ਹਾਂ ਤੋਂ ਸਰਵਿਸ ਬੰਦ ਕਰਨ ਜਾ ਰਹੇ ਹਾਂ।
ਇਨ੍ਹਾਂ ਓ ਐਸ ਅਤੇ ਮਾਡਲਜ਼ 'ਤੇ ਬੰਦ ਹੋਵੇਗਾ ਬੰਦ ਵਟਸਐਪ:
ਆਉਣ ਵਾਲੇ ਦਿਨਾਂ 'ਚ ਵਟਸਐਪ ਜਿਨ੍ਹਾਂ 'ਤੇ ਬੰਦ ਹੋਵੇਗਾ ਉਨ੍ਹਾਂ 'ਚ ਸਾਇਮਬੀਅਨ,ਵਿਨਡੋ 7.1,ਬਲੈਕਬੇਰੀ,ਐਨਡਰੋਆਇਡ 2.1 ਆਪਰੇਟਿੰਗ ਸਿਸਟਮ ਸ਼ਾਮਿਲ ਹਨ। ਨਾਲ ਹੀ ਐਪਲ ਦੇ ਆਈ ਓ ਐਸ 6 'ਤੇ ਵੀ ਇਸ ਸਰਵਿਸ ਨੂੰ ਬੰਦ ਕੀਤਾ ਜਾਵੇਗਾ।