ਨਵੀਂ ਦਿੱਲੀ, 1 ਜੂਨ, 2017 : ਹੁਣ ਤੁਹਾਨੂੰ ਆਪਣਾ ਪੈਨ ਕਾਰਡ 48 ਘੰਟੇ 'ਚ ਮਿਲ ਜਾਵੇਗਾ। ਸਰਕਾਰ ਇਸ ਲਈ ਜਲਦ ਨਵਾਂ ਸਾਫਟਵੇਅਰ ਲਿਆਉਣ ਜਾ ਰਹੀ ਹੈ। ITBA-PAN ਨਾਮ ਦੇ ਇਸ ਸਾਫਟਵੇਅਰ ਦੀ ਮਦਦ ਨਾਲ ਨਵਾਂ ਪੈਨ ਨੰਬਰ ਸਿਰਫ 48 ਘੰਟੇ ਦੇ ਅੰਦਰ ਜਾਰੀ ਹੋ ਜਾਵੇਗਾ। ਫਿਲਹਾਲ ਨਵਾਂ ਪੈਨ ਨੰਬਰ ਜਾਰੀ ਹੋਣ 'ਚ 15 ਦਿਨ ਦਾ ਸਮਾਂ ਲੱਗਦਾ ਹੈ।
ਪੈਨ ਕਾਰਡ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਆਨਲਾਈਨ ਅਪਲਾਈ ਕਰਨ ਲਈ ਤੁਸੀਂ ਇਨ੍ਹਾਂ ਵੈੱਬਸਾਈਟ 'ਤੇ ਜਾ ਸਕਦੇ ਹੋ- https://tin.tin.nsdl.com/pan/index.html ਅਤੇ https://www.utiitsl.com/UTIITSL_SITE/pan/index.html। ਆਨਲਾਈਨ ਪੈਨ ਕਾਰਡ ਬਣਵਾਉਣ 'ਤੇ 107 ਰੁਪਏ ਦੀ ਫੀਸ ਲੱਗੇਗੀ। ਇਸ ਵਾਸਤੇ ਤੁਸੀਂ ਕ੍ਰੈਡਿਟ ਜਾਂ ਡੈਬਿਟ ਕਾਰਡ ਜਾਂ ਫਿਰ ਨੈੱਟ ਬੈਂਕਿੰਗ ਜ਼ਰੀਏ ਭੁਗਤਾਨ ਕਰ ਸਕਦੇ ਹੋ। ਪੇਮੈਂਟ ਹੋ ਜਾਣ ਤੋਂ ਬਾਅਦ ਅਤੇ ਐਪਲੀਕੇਸ਼ਨ ਜਮ੍ਹਾ ਹੋ ਜਾਣ ਤੋਂ ਬਾਅਦ ਰਸੀਦ ਦਾ ਪ੍ਰਿੰਟ ਕੱਢ ਕੇ ਉਸ 'ਤੇ ਆਪਣੀ ਫੋਟੋ ਲਾਓ ਅਤੇ ਦਸਤਖਤ ਕਰੋ। ਉਸ ਤੋਂ ਬਾਅਦ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲਾ ਕੇ ਇਸ ਨੂੰ ਕੋਰੀਅਰ ਜਾਂ ਸਪੀਡ ਪੋਸਟ ਜ਼ਰੀਏ NSDL/UTIITSL ਨੂੰ ਭੇਜ ਦੇਵੋ। ਇਹ ਆਨਲਾਈਨ ਅਪਲਾਈ ਕਰਨ ਦੇ 15 ਦਿਨਾਂ ਅੰਦਰ ਤੁਹਾਡੇ ਘਰ ਪਹੁੰਚ ਜਾਵੇਗਾ।