ਨਵੀਂ ਦਿੱਲੀ, 22 ਮਈ, 2017 : ਓਪੋ ਆਰ 11 ਸਮਾਰਟਫੋਨ ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਬਣਿਆ ਹੋਇਆ ਹੈ। ਹਾਲਾਂਕਿ ਹੁਣ ਇਸ ਨੂੰ ਲਾਂਚ ਹੋਣ ਲਈ ਕੁਝ ਸਮਾਂ ਲੱਗੇਗਾ। ਇਸ ਦੇ ਇਲਾਵਾ ਤੁਹਾਨੂੰ ਕੁਝ ਦੱਸ ਦਿੰਦੇ ਹਾਂ ਕਿ ਚੀਨੀ ਸਮਾਰਟਫੋਨ ਨਿਰਮਾਤਾ ਓਪੋ ਨੇ ਇਸ ਸਮਾਰਟਫੋਨ ਨੂੰ ਲੈ ਕੇ ਇਕ ਐਂਡ ਜਾਰੀ ਕੀਤੀ ਹੈ ਪਰ ਇਸ 'ਚ ਵੀ ਕੋਈ ਇਸ ਦੀ ਰਿਲੀਜ਼ ਡੇਟ ਦੇ ਬਾਰੇ 'ਚ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਜਿਵੇਂ ਕਿ ਓਪੋ ਦੀ ਪਰੰਪਰਾ ਹੀ ਹੈ ਉਹ ਆਪਣੇ ਫੋਨ ਦਾ 'ਪਲੱਸ' ਵੇਂਰੀਅੰਟ ਲਾਂਚ ਕਰਦਾ ਹੈ। ਇਸ ਸਮਾਰਟਫੋਨ ਦੇ ਨਾਲ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ। ਓਪੋ ਆਰ 11 ਪਲੱਸ ਸਮਾਰਟਫੋਨ ਨੂੰ TENAA 'ਤੇ ਦੇਖਿਆ ਗਿਆ ਹੈ।
ਓਪੋ ਆਰ 11 ਪਲੱਸ ਸਮਾਰਟਫੋਨ 'ਚ 6.0 ਇੰਚ ਦੀ ਡਿਸਪਲੇ 1080 ਰੈਜ਼ੋਲੂਸ਼ਨ ਦੇ ਨਾਲ ਹੋਣ ਵਾਲੀ ਹੈ। ਇਹ ਰੈਜ਼ੋਲੂਸ਼ਨ ਬਿਲਕੁਲ ਓਪੋ ਆਰ 11 ਦੀ ਡਿਸਪਲੇ ਰੈਜ਼ੋਲੂਸ਼ਨ ਨਾਲ ਮਿਲਦੀ ਹੈ। ਇਸ ਦੇ ਇਲਾਵਾ ਇਸ 'ਚ ਤੁਹਾਨੂੰ 6GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ਼ ਹੈ। ਜਿਸਨੂੰ ਤੁਸੀਂ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ।
ਓਪੋ ਆਰ 11 ਦੀ ਤਰ੍ਹਾਂ ਓਪੋ ਆਰ 11 ਪਲੱਸ ਸਮਾਰਟਫੋਨ 'ਚ ਵੀ ਇਕ ਡਿਊਲ ਰਿਅਰ ਕੈਮਰਾ ਸੈਟਅਪ ਹੋਣ ਵਾਲਾ ਹੈ। ਜੋ TENAA ਦੀ ਇਸ ਲਿਸਟਿੰਗ ਦੇ ਅਨੁਸਾਰ 16 ਮੈਗਾਪਿਕਸਲ ਅਤੇ 20 ਮੈਗਾਪਿਕਸਲ ਦਾ ਮਿਸ਼ਰਣ ਹੋ ਸਕਦਾ ਹੈ। ਇਸ ਦੇ ਇਲਾਵਾ ਫੋਨ 'ਚ ਇਕ 20 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਹੋਣ ਵਾਲਾ ਹੈ। ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਸਮਾਰਟਫੋਨ ਐਂਡਰਾਈਡ 7.1.1 ਨਾਗਟ 'ਤੇ ਚੱਲਦਾ ਹੈ ਅਤੇ ਇਸ 'ਚ 2.2 GHz ਆਕਟਾ-ਕੋਰ ਪ੍ਰੋਸੈਸਰ ਹੋਣ ਵਾਲਾ ਹੈ। ਅਜਿਹਾ ਲੱਗ ਰਿਹਾ ਹੈ ਕਿ ਸਮਾਰਟਫੋਨ 'ਚ ਸਨੈਪਡ੍ਰੈਗਨ 660 ਪ੍ਰੋਸੈਸਰ ਹੋਵੇਗਾ।
ਇਸ ਦੇ ਇਲਾਵਾ ਫੋਨ 'ਚ ਇਕ 3880 mAh ਸਮੱਰਥਾ ਦੀ ਬੈਟਰੀ ਹੋਣ ਵਾਲੀ ਹੈ ਅਤੇ ਫੋਨ ਨੂੰ ਤੁਸੀਂ ਬਲੈਕ, ਗਲੋਡ ਅਤੇ ਰੋਜ਼ ਗੋਲਡ ਰੰਗਾਂ 'ਚ ਲੈ ਸਕਦੇ ਹੈ। ਓਪੋ ਆਰ 11 ਪਲੱਸ ਸਮਾਰਟਫੋਨ ਦੀ ਕੀਮਤ 700 ਯੂਆਨ ਹੋ ਸਕਦੀ ਹੈ ਇਹ ਕੀਮਤ ਓਪੋ ਆਰ 11 ਤੋਂ ਜਿਆਦਾ ਹੋਣ ਵਾਲੀ ਹੈ।