ਨਵੀਂ ਦਿੱਲੀ, 19 ਮਈ, 2017 : ਐਪਲ ਨੇ ਭਾਰਤ ਵਿੱਚ ਆਈਫ਼ੋਨ SE ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਐਪਲ ਨੇ ਨਵੇਂ ਆਈਫ਼ੋਨ ਨੂੰ ਬੰਗਲੌਰ ਦੀ ਯੂਨਿਟ ਵਿੱਚ ਅਸੈਂਬਲ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪਣੇ ਬਿਆਨ ਵਿੱਚ ਐਪਲ ਨੇ ਆਖਿਆ ਹੈ ਕਿ ਅਸੀਂ ਬੰਗਲੌਰ ਵਿੱਚ ਆਈਫ਼ੋਨ ਜ਼ਰੀਏ ਭਾਰਤ ਵਿੱਚ ਆਪਣੀ ਪ੍ਰੋਡਕਸ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ।
4 ਇੰਚ ਸਕਰੀਨ ਵਾਲਾ ਆਈਫ਼ੋਨ SE ਬਹੁਤ ਹੀ ਜ਼ਬਰਦਸਤ ਤੇ ਲੋਕਾਂ ਦੀ ਪਸੰਦ ਵਾਲਾ ਫ਼ੋਨ ਹੈ। ਕੰਪਨੀ ਅਨੁਸਾਰ ਇਸ ਮਹੀਨੇ ਘਰੇਲੂ ਬਾਜ਼ਾਰ ਵਿੱਚ ਇਸ ਇਨ ਹਾਊਸ ਆਈਫ਼ੋਨ ਦੀ ਸ਼ਿਪਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ।
‘ਵਾਲ ਸਟਰੀਟ ਜਨਰਲ’ ਅਨੁਸਾਰ ਆਈਫ਼ੋਨ ਦੇ ਅਸੈਂਬਲਿੰਗ ਦਾ ਕੰਮ ਤਾਇਵਾਨ ਕੰਟਰੈਕਟ ਮੈਨੂਫੈਕਚਰਜ਼ ਵਿਸਟ੍ਰੋਨ ਦੇ ਬੰਗਲੌਰ ਸਥਿਤ ਪਲਾਂਟ ਵਿੱਚ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਜਦੋਂ ਆਈਫ਼ੋਨ ਦੀ ਵਿਕਰੀ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਤਾਂ ਕੰਪਨੀ ਦਾ ਭਾਰਤ ਨੂੰ ਲੈ ਕੇ ਇਹ ਕਦਮ ਆਈਫ਼ੋਨ ਦੇ ਬਾਜ਼ਾਰ ਵਿੱਚ ਗਰਮੀ ਲਿਆ ਸਕਦੀ ਹੈ।
ਭਾਰਤੀ ਬਾਜ਼ਾਰ ਵਿੱਚ ਚੀਨ ਦੀਆਂ ਮੋਬਾਈਲ ਕੰਪਨੀਆਂ ਦੀ ਦਸਤਕ ਦੇਣ ਤੋਂ ਬਾਅਦ ਐਪਲ ਆਈਫ਼ੋਨ 5s ਦੀ ਕੀਮਤ ਵਿੱਚ ਵੱਡੀ ਕਟੌਤੀ ਕਰੇਗੀ। ਆਈਫ਼ੋਨ ਨੂੰ ਆਨਲਾਈਨ ਬਾਜ਼ਾਰ ਵਿੱਚ 15,000 ਰੁਪਏ ਦੀ ਕੀਮਤ ਨਾਲ ਕੰਪਨੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਪਿਛਲੇ ਸਾਲ ਮਾਰਚ ਵਿੱਚ ਇਸ ਫ਼ੋਨ ਨੂੰ 39,000 ਰੁਪਏ ਦੇ ਨਾਲ ਲਾਂਚ ਕੀਤਾ ਸੀ ਜੋ ਇਸ ਵਕਤ ਬਾਜ਼ਾਰ ਵਿੱਚ 25,000 ਰੁਪਏ ਦੀ ਕੀਮਤ ਵਿੱਚ ਉਪਲਬਧ ਹੈ।
abp ਸਾਂਝਾ ਤੋਂ ਧੰਨਵਾਦ ਸਹਿਤ