ਨਵੀਂ ਦਿੱਲੀ, 15 ਮਈ, 2017 : ਭਾਰਤ ਸਮੇਤ ਦੁਨੀਆ ਭਰ ਦੇ 100 ਦੇਸ਼ਾਂ 'ਚ ਸ਼ੁੱਕਰਵਾਰ ਨੂੰ ਹੋਏ ਸਾਈਬਰ ਅਟੈਕ ਤੋਂ ਬਾਅਦ ਸੋਮਵਾਰ ਨੂੰ ਫਿਰ ਤੋਂ ਅਟੈਕ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਇਕ ਸਕਿਊਰਿਟੀ ਰਿਸਰਚਰ ਨੇ ਸਾਈਬਰ ਅਟੈਕ ਦੀ ਚਿਤਾਵਨੀ ਦਿੱਤੀ ਹੈ। ਇਸ ਨੂੰ ਦੇਖਦੇ ਹੋਏ ਭਾਰਤ ਸਮੇਤ ਦੁਨੀਆ ਭਰ ਦੇ ਬੈਂਕ, ਏਅਰਪੋਰਟਸ, ਟੈਲੀਕਾਮ ਨੈਟਵਰਕਸ ਅਤੇ ਸਟਾਕ ਮਾਰਕੀਟਸ ਨੂੰ ਅਲਰਟ ਕੀਤਾ ਗਿਆ ਹੈ। ਹਿਦਾਇਤ ਦਿੱਤੀ ਗਈ ਹੈ ਕਿ ਉਹ ਅਜਿਹੇ ਹਮਲੇ ਤੋਂ ਬਚਣ ਲਈ ਖੁਦ ਨੂੰ ਤਿਆਰ ਰੱਖਣ। ਇਸ ਤੋਂ ਬਚਣ ਲਈ ਹਰ ਜ਼ਰੂਰੀ ਕਦਮ ਚੁੱਕੇ ਜਾਣ। ਇਸ ਤੋਂ ਬਚਣ ਲਈ ਇਹ ਕਦਮ ਜਲਦ ਤੋਂ ਜਲਦ ਚੁੱਕਣੇ ਚਾਹੀਦੇ ਹਨ।
ਤੁਰੰਤ ਲਵੋ ਆਪਣੀਆਂ ਫਾਈਲਾਂ ਦਾ ਬੈਕਅੱਪ
ਬਿਨਾਂ ਦੇਰ ਕੀਤੇ ਆਪਣੀਆਂ ਸਾਰੀਆਂ ਫਾਈਲਾਂ ਦਾ ਇਕ ਵੱਖ ਸਿਸਟਮ 'ਚ ਬੈਕਅੱਪ ਲੈ ਲਵੋ। ਇਸ ਲਈ ਸਭ ਤੋਂ ਵਧੀਆ ਇਕ ਐਕਸਟਰਨਲ ਹਾਰਡ ਡਰਾਈਵ ਰਹੇਗੀ, ਜੋ ਇੰਟਰਨੈੱਟ ਨਾਲ ਜੁੜੀ ਨਾ ਹੋਵੇ। ਅਜਿਹੇ 'ਚ ਜੇਕਰ ਤੁਸੀਂ ਸਾਈਬਰ ਅਟੈਕ ਦਾ ਸ਼ਿਕਾਰ ਹੁੰਦੇ ਵੀ ਹੋ, ਉਦੋਂ ਵੀ ਤੁਹਾਡੀ ਸਾਰੀ ਜਾਣਕਾਰੀ ਤੁਹਾਡੇ ਕੋਲ ਸੁਰੱਖਿਅਤ ਰਹੇਗੀ ਅਤੇ ਹੈਕਰਜ਼ ਫਿਰੌਤੀ ਵਸੂਲਣ ਲਈ ਉਸ ਦਾ ਫਾਇਦਾ ਨਹੀਂ ਚੁੱਕ ਸਕਣਗੇ।
ਸ਼ੱਕੀ ਈ-ਮੇਲਜ਼, ਵੈੱਬਸਾਈਟਸ ਅਤੇ ਐਪਸ ਤੋਂ ਸਾਵਧਾਨ
ਰੈਂਸੋਵੇਅਰ ਦੇ ਕੰਮ ਕਰਨ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਹੈਕਰਜ਼ ਸ਼ਿਕਾਰ ਬਣਾਏ ਜਾਣ ਵਾਲੇ ਸਿਸਟਮ 'ਚ ਉਸ ਖਤਰਨਾਕ ਸਾਫਟਵੇਅਰ ਡਾਊਨਲੋਡ ਕਰੋ। ਇਸ ਰਾਹੀਂ ਬਾਅਦ 'ਚ ਅਟੈਕ ਕੀਤਾ ਜਾਂਦਾ ਹੈ। ਫਰਜ਼ੀ ਈ-ਮੇਲਜ਼, ਵੈੱਬਸਾਈਟਸ 'ਤੇ ਦਿੱਸਣ ਵਾਲੇ ਸ਼ੱਕੀ ਪਤੇ ਅਤੇ ਅਣਵੈਰੀਫਾਈਡ (ਅਸਪੱਸ਼ਟ) ਐਪਸ ਦੀ ਵਰਤੋਂ ਕਰ ਕੇ ਹੀ ਇਨ੍ਹਾਂ ਸਾਫਟਵੇਅਰਜ਼ ਨੂੰ ਖੋਲ੍ਹਣ ਤੋਂ ਬਚੋ। ਅਜਿਹੇ ਐਪ ਨੂੰ ਸਾਰੇ ਇੰਸਟਾਲ ਨਾ ਕਰੋ, ਜਿਨ੍ਹਾਂ ਨੂੰ ਆਫੀਸ਼ੀਅਲ ਸਟੋਰ ਵੱਲੋਂ ਵੈਰੀਫਾਈ ਨਾ ਕੀਤਾ ਗਿਆ ਹੋਵੇ। ਨਾਲ ਹੀ ਕੋਈ ਵੀ ਪ੍ਰੋਗਰਾਮ ਇੰਸਟਾਲ ਕਰਨ ਤੋਂ ਪਹਿਲਾਂ ਉਸ ਦਾ ਰੀਵਿਊ ਜ਼ਰੂਰ ਪੜ੍ਹੋ।
ਐਂਟੀਵਾਇਰਸ ਦੀ ਵਰਤੋਂ ਕਰੋ
ਕਿਸੇ ਵੀ ਐਂਟੀਵਾਇਰਸ ਦੀ ਵਰਤੋਂ ਕਰ ਕੇ ਆਪਣੇ ਸਿਸਟਮ 'ਚ ਰੈਂਸੋਵੇਅਰ ਨੂੰ ਡਾਊਨਲੋਡ ਹੋਣ ਤੋਂ ਰੋਕਿਆ ਜਾ ਸਕਦਾ ਹੈ। ਜ਼ਿਆਦਾਤਰ ਐਂਟੀਵਾਇਰਸ ਪ੍ਰੋਗਰਾਮਸ ਅਜਿਹੀਆਂ ਫਾਈਲਾਂ ਨੂੰ ਸਕੈਨ ਕਰ ਲੈਂਦੇ ਹਨ, ਜਿਨ੍ਹਾਂ 'ਚ ਰੈਂਸੋਵੇਅਰ ਹੋਣ ਦਾ ਸ਼ੱਕ ਰਹਿੰਦਾ ਹੈ। ਇਸ ਤੋਂ ਇਲਾਵਾ ਸੀਕ੍ਰਿਟ ਇੰਸਟਾਲੇਸ਼ਨਜ਼ ਨੂੰ ਵੀ ਐਂਟੀਵਾਇਰਸ ਰੋਕ ਸਕਣ 'ਚ ਸਮਰੱਥ ਹੁੰਦੇ ਹਨ।
ਹਮੇਸ਼ਾ ਅਪਡੇਟਸ ਇੰਸਟਾਲ ਕਰੋ
ਆਪਣੇ ਸਾਫਟਵੇਅਰ ਨੂੰ ਹਮੇਸ਼ਾ ਅਪਡੇਟ ਰੱਖੋ। ਕੰਪਨੀਆਂ ਹਮੇਸ਼ਾ ਕਮਜ਼ੋਰ ਕੜੀਆਂ ਨੂੰ ਸਹੀ ਕਰਨ ਲਈ ਅਪਡੇਟਸ ਪ੍ਰੋਵਾਈਡ ਕਰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਸਾਫਟਵੇਅਰ ਦਾ ਸਭ ਤੋਂ ਲੇਟੈਸਟ ਵਰਜਨ ਤੁਹਾਡੇ ਸਿਸਟਮ 'ਚ ਮੌਜੂਦ ਰਹੇ।
ਫਿਰੌਤੀ ਕਦੇ ਨਾ ਦਿਓ
ਰੈਂਸੋਵੇਅਰ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਕਿਸੇ ਵੀ ਸੂਰਤ 'ਚ ਫਿਰੌਤੀ ਨਾ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਕਰਨ ਨਾਲ ਸਾਈਬਰ ਅਪਰਾਧੀਆਂ ਦਾ ਸਾਹਸ ਵਧਦਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਪੈਸਾ ਲੈਣ ਤੋਂ ਬਾਅਦ ਵੀ ਤੁਹਾਡੀਆਂ ਫਾਈਲਾਂ ਨਾ ਵਾਪਸ ਕਰਨ। ਕੁਝ ਅਜਿਹੇ ਪ੍ਰੋਗਰਾਮ ਵੀ ਆਉਂਦੇ ਹਨ ਜੋ ਤੁਹਾਡੀਆਂ ਖਰਾਬ ਹੋ ਚੁਕੀਆਂ ਫਾਈਲਾਂ ਨੂੰ ਠੀਕ ਕਰਨ 'ਚ ਤੁਹਾਡੀ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਬੈਕਅੱਪ ਲੈ ਰੱਖਿਆ ਹੈ ਤਾਂ ਤੁਸੀਂ ਫਿਰ ਤੋਂ ਆਪਣੀਆਂ ਫਾਈਲਾਂ ਨੂੰ ਸਿਸਟਮ 'ਚ ਅਪਲੋਡ ਕਰ ਸਕਦੇ ਹੋ।